ਗਰਮ ਜਗ੍ਹਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Hot spot (ਹੌਟ ਸਪੌਟ) ਗਰਮ ਜਗ੍ਹਾ: ਪ੍ਰਿਥਵੀ ਦੇ ਚਾਪੜ (crust) ਹੇਠਾਂ ਇਕ ਸਥਾਨ ਜਿਥੋਂ ਨਿਰੋਲ ਸਥਾਨਿਕ ਮਗਮੇਂ (magma) ਦੀਆਂ ਧਾਰਾਵਾਂ ਉਤਾਂਹ ਉਠਦੀਆਂ ਹਨ। ਜਦੋਂ ਇਹ ਚਾਪੜ ਦੇ ਆਧਾਰ (base) ਤੇ ਪਹੁੰਚਦੀਆਂ ਹਨ, ਇਹ ਸਾਰੇ ਪਾਸਿਆਂ ਨੂੰ ਲੇਟਵੇਂ-ਦਾਅ ਉਪ-ਚਾਪੜੀ ਖੇਤਰ (sub-crustal zone) ਵਿੱਚ ਦਾਖ਼ਲ ਹੋ ਜਾਂਦੀਆਂ ਹਨ। ਪਰ ਜਿਥੇ ਗਰਮ ਜਗ੍ਹਾ (hot spot) ਉੱਤੇ ਚਾਪੜ ਤੇ ਕਮਜ਼ੋਰ ਸਥਾਨ ਹੁੰਦਾ ਹੈ ਜਵਾਲਾਮੁਖੀ ਕਿਰਿਆ ਵਾਪਰਦੀ ਹੈ। ਅਜਿਹਾ ਹਵਾਈਅਨ ਦੀਪ-ਸਮੂਹਾਂ (Hawaiian isla-nds) ਵਿੱਚ ਦੇਖਿਆ ਜਾ ਸਕਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First