ਗਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਲੀ. ਸੰਗ੍ਯਾ—ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. Alloy.“ਸਿਰ ਧਰਿ ਤਲੀ ਗਲੀ ਮੋਰੀ ਆਉ.” (ਸਵਾ ਮ: ੧) “ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ?” (ਦੇਵ ਮ: ੪) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ—ਘੋੜਾਗਲੀ. ਛਾਂਗਲਾਗਲੀ, ਨਥੀਆਗਲੀ ਆਦਿ। ੨ ਵਿ—ਸੜੀ. ਤ੍ਰੱਕੀ. ਗਲਿਤ। ੩ ਗੱਲੀ. ਗੱਲਾਂ ਨਾਲ. ਬਾਤੋਂ ਸੇ. “ਗਲੀ ਹੌ ਸੋਹਾਗਣਿ ਭੈਣੇ!” (ਆਸਾ ਪਟੀ ਮ: ੧) “ਗਲੀ ਸੈਲ ਉਠਾਵਤ ਚਾਹੈ.” (ਟੋਡੀ ਮ: ੫) ੪ ਗਲੀਂ. ਗਲਾਂ ਵਿੱਚ. “ਇਕਨਾ ਗਲੀ ਜੰਜੀਰੀਆ.” (ਵਾਰ ਆਸਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਲੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Street_ਗਲੀ: ਉੱਤਰ ਪ੍ਰਦੇਸ਼ ਰਾਜ ਬਨਾਮ ਅੱਤਾ ਮੁਹੰਮਦ (ਏ ਆਈ ਆਰ 1980 ਐਸ ਸੀ 1785) ਅਨੁਸਾਰ ਗਲੀ ਦਾ ਮਤਲਬ ਹੈ ਕੋਈ ਸੜਕ, ਪੁਲ , ਪਹਿਆ , ਭੋਂ , ਚੌਰਸ ਸ਼ਕਲ ਦੀ ਥਾਂ, ਅੰਨ੍ਹੀ ਗਲੀ ਜਿਥੋਂ ਲੋਕਾਂ ਨੂੰ ਜਾਂ ਲੋਕਾਂ ਦੇ ਕੁਝ ਹਿੱਸੇ ਨੂੰ ਗੁਜ਼ਰਨ ਦਾ ਅਧਿਕਾਰ ਹਾਸਲ ਹੁੰਦਾ ਹੈ। ਗਲੀ ਵਿਚ ਦੋਹਾਂ ਪਾਸਿਆਂ ਦੀ ਨਾਲੀਆਂ ਅਤੇ ਕਿਸੇ ਲਾਗਲੀ ਸੰਪਤੀ ਦੀਆਂ ਸੁਨਿਸਚਿਤ ਹੱਦਾਂ ਤਕ ਦੀ ਜ਼ਮੀਨ ਸ਼ਾਮਲ ਹੁੰਦੀ ਹੈ, ਭਾਵੇਂ ਉਸ ਦਾ ਕੁਝ ਹਿੱਸਾ ਛੱਡਿਆ ਹੋਇਆ ਹੋਵੇ ਜਾਂ ਉਸ ਤੇ ਬਣੀ ਕਿਸੇ ਇਮਾਰਤ ਦਾ ਬਰਾਂਡਾ ਵੀ ਆਉਂਦਾ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਗਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਲੀ (ਅਧਿ. ਦੇਖੋ , ਗਲ ੨) ੧. ਬਾਤਾਂ ਨਾਲ , ਗੱਲਾਂ ਨਾਲ। ਯਥਾ-‘ਗਲਂੀ ਸੁ ਸਜਣ ਵੀਹ ਇਕੁ ਢੂੰਡੇਦੀ ਨ ਲਹਾਂ ’। ਗੱਲਾਂ ਨਾਲ ਤਾਂ ਸੱਜਣ ਵੀਹ ਅਰਥਾਤ ਬਹੁਤ ਹਨ, ਢੂੰਡਿਆਂ ਇਕ ਨਹੀਂ ਲਭਦਾ। (ਈਸ਼੍ਵਰ ਦਾ ਖੋਜੀ ਵਿਰਲਾ ਹੈ)। ਤਥਾ-‘ਗਲੀ ਜੋਗੁ ਨ ਹੋਈ’ ਗਲਾਂ ਨਾਲ ਜੋਗ ਭਾਵ ਬਿਨਾਂ ਸਾਧਨਾਂ ਦੇ ਮਨ ਦਾ ਟਿਕਾਉ ਨਹੀਂ ਹੁੰਦਾ

੨. (ਪੰਜਾਬੀ ਗਲ+ਈ) ਗਲੇ ਵਿਚ। ਯਥਾ-‘ਇਕਨਾ ਗਲੀਂ ਜੰਜੀਰ’।

੩. ਰਸਤਾ ।        ਦੇਖੋ, ‘ਗਲਿਆ ੨.’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਲੀ (Glee) : ਇਹ ਇਕ ਅੰਗਮੇਜ਼ੀ ਗੀਤ ਹੈ ਜਿਸ ਨੂੰ ਤਿੰਨ ਜਾਂ ਚਾਰ ਆਦਮੀ ਵੱਖ ਵੱਖ ਆਵਜ਼ਾਂ ਦੁਆਰਾ ਗਾਉਂਦੇ ਹਨ, ਜਿਨ੍ਹਾਂ ਵਿਚ ਇਕ ਬਹੁਤ ਉੱਚੀ ਆਵਾਜ਼ ਕੱਢ ਸਕਣ ਵਾਲਾ ਗਾਇਕ ਵੀ ਸ਼ਾਮਲ ਹੁੰਦਾ ਹੈ। ਇਸ ਸੰਗੀਤਕ–ਰਚਨਾ ਵਿਚ ਵਿਰੋਧਮਈ ਭਾਵ ਵਾਲੇ ਕਈ ਛੋਟੇ ਛੋਟੇ ਭਾਗ ਹੁੰਦੇ ਹਨ ਜਿਨ੍ਹਾਂ ਵਿਚੋਂ ਹਰ ਇਕ ਆਪਣੇ ਆਪ ਵਿਚ ਸੰਪੂਰਨ ਹੁੰਦਾ ਹੈ। ਸੰਨ 1740 ਤੋਂ 1830 ਦੇ ਵਿਚਕਾਰ ‘ਗਲੀ’ ਖੂਬ ਪ੍ਰਫੁੱਲਤ ਹੋਇਆ। ਇਹ ਸ਼ਬਦ ਕੁਝ ਹੱਦ ਤੱਕ 17ਵੀਂ ਅਤੇ 19ਵੀਂ  ਸਦੀ ਦੇ ਵਿਚਕਾਰ ਸਾਜ਼ਾਂ ਨਾਲ ਗਾਏ ਜਾਣ ਵਾਲੇ ਗੀਤ ਅੰਸ਼ਾਂ ਲਈ ਵੀ ਵਰਤਿਆ ਜਾਂਦਾ ਹੈ।

‘ਗਲੀ’ ਨਿਰੋਲ ਅੰਗਰੇਜ਼ੀ ਰੂਪ ਹੈ ਅਤੇ ਕਿਸੇ ਸਮੇਂ ਵਿਚ ਇਹ ਅੰਗਰੇਜ਼ੀ ਸੰਗੀਤਕ ਜੀਵਨ ਵਿਚ ਪ੍ਰਚਲਿਤ ‘ਗਲੀ ਕਲੱਬਾਂ’ ਦੀ ਸੰਗੀਤ–ਨਾਟ ਭੰਡਾਰ ਸੂਚੀ ਦਾ ਵਡਮੁੱਲਾ ਭਾਗ ਹੁੰਦਾ ਸੀ। ਸੰਨ 1783 ਤੋਂ 1857 ਦਾ ‘ਗਲੀ ਕਲੱਬ’ ਸਭ ਤੋਂ ਵੱਧ ਪ੍ਰਸਿੱਧ ਸੀ।

 ‘ਗਲੀ’ ਦੀਆਂ ਬਹੁਤ ਹੀ ਵਧੀਆ ਉਦਾਹਰਣਾਂ ਵਿਚੋਂ ਸੈਮੂਅਲ ਵੈੱਬ ਵੀ ਐਲਡਰ (1740–1816) ਦੀ ‘ਗਲੋਰੀਅਸ ਅਪੋਲੋ’, ਟਾਮਸ ਫਾਰਬੀਜ਼ ਵਾਲੀਮਿਸਲੀ (1783–1866) ਦੀ ‘ਮਿਊਜ਼ਿਕ ਆਲ ਪਾਵਰਫੁਲ’ ਅਤੇ ਚਾਰਲਸ ਇਵਾਨਜ਼ ਦੀ ‘ਗ੍ਰੇਟ–ਬੈੱਕਸ’ ਬਹੁਤ ਪ੍ਰਸਿੱਧ ਹਨ।

ਹ.ਪੁ.– ਐਨ.ਬ੍ਰਿ.ਮਾ. 4 : 572


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.