ਗਾਰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਰਡ [ਨਾਂਪੁ] ਰਖਵਾਲਾ; ਗਾਰਦ; ਪਹਿਰੇਦਾਰ, ਚੌਕੀਦਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਾਰਡ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਾਰਡ : ਦੱਖਣੀ ਫ਼ਰਾਂਸ ਦਾ ਇਕ ਡਿਪਾਰਟਮੈਂਟ ਅਤੇ ਲੈਂਗਡਾੱਕ ਦੇ ਪ੍ਰਾਚੀਨ ਪ੍ਰਾਂਤ ਦਾ ਹਿੱਸਾ ਹੈ। ਇਸ ਦੇ ਉੱਤਰ ਵਿਚ ਆਰਦੇਸ਼ ਅਤੇ ਲਾਜੇਅਰ, ਪੱਛਮ ਵਿਚ ਆਵੇਰਾਨ, ਦੱਖਣ-ਪੱਛਮ ਵਿਚ ਏਰੋ ਅਤੇ ਪੂਰਬ ਵਿਚ ਵਾਕਲੂਜ਼ ਦੇ ਇਲਾਕੇ ਹਨ। ਇਸ ਦਾ ਕੁਲ ਖੇਤਰਫਲ 5,848 ਵ. ਕਿ. ਮੀ. ਅਤੇ ਆਬਾਦੀ 530,478 (1982) ਹੈ।

          ਇਹ ਡਿਪਾਰਟਮੈਂਟ ਤਿੰਨ ਸਪੱਸ਼ਟ ਖੰਡਾਂ ਵਿਚ ਵੰਡਿਆ ਹੋਇਆ ਹੈ –– 1. ਮੈਸੀਫ਼ ਸੈਂਟਰਲ ਦੀ ਪੂਰਬੀ ਹੱਦ ਦੇ ਨਾਲ ਦਾ ਉੱਤਰ-ਪੱਛਮੀ ਖੰਡ ਜਿਹੜਾ ਬਹੁਤ ਸਿੱਲ੍ਹਾ ਇਲਾਕਾ ਹੈ ਅਤੇ ਜਿੱਥੇ ਜੰਗਲਾਂ ਨਾਲ ਢਕੀਆਂ ਸਾਵੈਨ ਪਹਾੜੀਆਂ ਦੀ ਉਚਾਈ, 1,567 ਮੀ. ਤਕ ਪਹੁੰਚ ਜਾਂਦੀ ਹੈ। 2. ਦੱਖਣ-ਪੱਛਮੀ ਖੰਡ ਜਿੱਥੇ ਜੈਤੂਨ ਅਤੇ ਅੰਗੂਰ ਬਹੁਤ ਹੁੰਦੇ ਹਨ। 3. ਦੱਖਣੀ ਖੰਡ ਜਿਥੇ ਗਰਮੀਆਂ ਵਿਚ ਬਹੁਤ ਗਰਮੀ ਅਤੇ ਮੌਸਮ ਖ਼ੁਸ਼ਕ ਰਹਿੰਦਾ ਹੈ। ਇਸ ਖੰਡ ਵਿਚ ਸਭ ਤੋਂ ਚੰਗੀ ਕਾਸ਼ਤਯੋਗ ਭੂਮੀ ਮਿਲਦੀ ਹੈ। ਏਰੋ ਦਰਿਆ ਗਾਰਡ ਦੇ ਉੱਤਰ-ਪੱਛਮੀ ਇਲਾਕੇ ਵਿਚੋਂ ਦੀ ਵਗਦਾ ਹੈ ਅਤੇ ਆਰਦੇਸ਼ ਦਰਿਆ ਇਸ ਦੀ ਉੱਤਰ-ਪੱਛਮੀ ਹੱਦ ਨੂੰ ਨਿਸਚਿਤ ਕਰਦਾ ਹੈ।

          ਪੰਜਵੀਂ ਸਦੀ ਵਿਚ ਵਿਜ਼ਗਾੱਥਾਂ ਦੁਆਰਾ ਜਿੱਤੇ ਜਾਣ ਅਤੇ ਅੱਠਵੀਂ ਸਦੀ ਵਿਚ ਸਾਰਸਨਾਂ ਦੁਆਰਾ ਤਬਾਹ ਕੀਤੇ ਜਾਣ ਤੋਂ ਪਹਿਲਾਂ ਰੋਮਨ ਸਭਿਅਤਾ ਨੇ ਇਸ ਖੰਡ ਦੀ ਆਰਥਕ ਖ਼ੁਸ਼ਹਾਲੀ ਅਤੇ ਯਾਦਗਾਰੀ ਇਮਾਰਤਾਂ ਵਿਚ ਬਹੁਤ ਵਾਧਾ ਕੀਤਾ। ਲੂਈ ਨੌਵੇਂ ਨੇ ਸਥਾਨਕ ਭਿਕਸ਼ੂਆਂ ਤੋਂ ਕੁਝ ਭੂਮੀ ਲੈ ਕੇ 13ਵੀਂ ਸਦੀ ਵਿਚ ਏਗੂਇਸਮੋਰਸ ਦਾ ਕਿਲੇਬੰਦ ਬੰਦਰਗਾਹੀ ਸ਼ਹਿਰ ਵਸਾਇਆ। ਇਥੋਂ ਹੀ ਉਹ ਆਪਣੀਆਂ ਦੋ ਮੁਹਿੰਮਾਂ ਤੇ ਰਵਾਨਾ ਹੋਇਆ ਸੀ।

          ਇਸ ਡਿਪਾਰਟਮੈਂਟ ਵਿਚ ਬਹੁਤ ਚੰਗੀ ਸ਼ਰਾਬ ਬਣਾਈ ਜਾਂਦੀ ਹੈ। ਇਥੋਂ ਭੇਡਾਂ ਦਾ ਦੁੱਧ ਨਾਲ ਦੇ ਆਵੇਰਾਨ ਡਿਪਾਰਟਮੈਂਟ ਦੀਆਂ ਪਨੀਰ ਫੈਕਟਰੀਆਂ ਵਿਚ ਭੇਜਿਆ ਜਾਂਦਾ ਹੈ। ਇਥੇ ਸਟੀਲ, ਐਲੂਮੀਨੀਅਮ, ਕੱਪੜਾ ਅਤੇ ਬਿਜਲੀ ਦਾ ਸਾਮਾਨ ਤਿਆਰ ਕਰਨ ਦੇ ਕਈ ਕਾਰਖ਼ਾਨੇ ਹਨ। ਗਾਰਡ ਦਰਿਆ ਉੱਤੇ ਸਥਿਤ ਏਲੈਸ ਦਾ ਸਥਾਨ ਇਕ ਸੈਰ-ਸਪਾਟਾ ਕੇਂਦਰ ਹੈ।

          ਫ਼ਰਾਂਸ ਦਾ ਸਭ ਤੋਂ ਪੁਰਾਣਾ ਐਟਮੀ ਸ਼ਕਤੀ ਦਾ ਸਟੇਸ਼ਨ (ਮਾਰਕੂਲ ਵਿਖੇ) ਇਸੇ ਡਿਪਾਰਟਮੈਂਟ ਵਿਚ ਹੈ।

          ਹ. ਪੁ.––ਐਨ. ਬ੍ਰਿ. 9 : 1138; ਐਨ. ਬ੍ਰਿ. ਮਾ. 4 : 413


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.