ਗੁਰਨੇ ਕਲਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਨੇ ਕਲਾਂ ਰਿਆਸਤ ਪਟਿਆਲਾ , ਨਜਾਮਤ ਤਸੀਲ ਸੁਨਾਮ , ਥਾਣਾ ਮੂਨਕ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਪੱਛਮ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ. ਪਾਸ ਛੋਟਾ ਰਹਾਇਸ਼ੀ ਮਕਾਨ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ੩੦੦ ਰੁਪਯੇ ਸਾਲਾਨਾ ਜਾਗੀਰ ਰਿਆਸਤ ਪਟਿਆਲੇ ਵੱਲੋਂ ਅਤੇ ੧੦ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ.
ਰੇਲਵੇ ਸਟੇਸ਼ਨ ਗੁਰਨੇ ਤੋਂ ਉੱਤਰ ਪੱਛਮ ਇੱਕ ਮੀਲ ਦੇ ਕ਼ਰੀਬ ਹੈ. “ਗੁਰਨੇ ਗ੍ਰਾਮ ਸੁ ਡੇਰਾ ਕੀਨੋ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਰਨੇ ਕਲਾਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰਨੇ ਕਲਾਂ (ਪਿੰਡ) :ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲਹਿਰਾ ਕਸਬੇ ਤੋਂ ਦੱਖਣ ਦਿਸ਼ਾ ਵਲ 8 ਕਿ.ਮੀ. ਦੇ ਫ਼ਾਸਲੇ’ਤੇ ਵਸਿਆ ਇਕ ਪੁਰਾਣਾ ਪਿੰਡ , ਜਿਸ ਵਿਚ ਤਲਵੰਡੀ ਸਾਬੋ ਤੋਂ ਧਮਤਾਨ ਜਾਂਦੇ ਹੋਇਆਂ ਗੁਰੂ ਤੇਗ ਬਹਾਦਰ ਜੀ ਤਿੰਨ ਦਿਨ ਰੁਕੇ ਸਨ। ਗੁਰੂ ਜੀ ਦੀ ਠਹਿਰ ਵਾਲੀ ਥਾਂ’ਤੇ ਇਕ ਨਿੱਕਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਦੀ ਸੇਵਾ ਇਕ ਮਹੰਤ ਕਰਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਰਨੇ ਕਲਾਂ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਨੇ ਕਲਾਂ: ਪਿੰਡ ਪੰਜਾਬ ਦੇ ਸੰਗਰੂਰ ਜ਼ਿਲੇ ਵਿਚ (29°-56`ਉ, 75°-48`ਪੂ) ਦੇ ਦੱਖਣ ਵੱਲ 8 ਕਿਲੋਮੀਟਰ’ਤੇ ਹੈ। ਭਾਈ ਸੰਤੋਖ ਸਿੰਘ ਜੀ ਦੀ ਕ੍ਰਿਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਇਹ ਪਿੰਡ ਗੁਰੂ ਤੇਗ਼ ਬਹਾਦਰ ਜੀ ਨਾਲ ਸੰਬੰਧਿਤ ਹੋਣ ਕਾਰਨ ਪਵਿੱਤਰ ਮੰਨਿਆ ਜਾਂਦਾ ਹੈ, ਗੁਰੂ ਜੀ ਤਲਵੰਡੀ ਸਾਬੋਂ ਤੋਂ ਧਮਤਾਨ ਜਾਂਦੇ ਹੋਏ ਰਸਤੇ ਵਿਚ ਤਿੰਨ ਦਿਨ ਇੱਥੇ ਠਹਿਰੇ ਸਨ। ਇਕ ਮਹੰਤ ਨੇ ਯਾਦ ਵਿਚ ਇੱਥੇ ਇਕ ਛੋਟੇ ਜਿਹੇ ਗੁਰਦੁਆਰੇ ਦੀ ਸਥਾਪਨਾ ਕੀਤੀ ਜਿਸਦੀ ਸੇਵਾ ਇਕ ਮਹੰਤ ਕਰਦਾ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਅ.ਜ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First