ਗੁਰਬਖ਼ਸ਼ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਬਖ਼ਸ਼: ਗੁਰੂ ਗੋਬਿੰਦ ਸਿੰਘ ਜੀ (1666-1708) ਦਾ ਸਮਕਾਲੀ ਉਦਾਸੀ ਸੰਤ ਜਿਸਨੂੰ ਅਨੰਦਪੁਰ ਸਾਹਿਬ ਖ਼ਾਲੀ ਕਰਨ ਸਮੇਂ ਗੁਰੂ ਜੀ ਨੇ ਉੱਥੇ ਰਹਿ ਕੇ ਸਥਾਨਿਕ ਸੰਗਤ ਅਤੇ ਪਵਿੱਤਰ ਗੁਰਦੁਆਰਿਆਂ ਦੀ ਦੇਖ-ਭਾਲ ਦੀ ਜ਼ੁੰਮੇਵਾਰੀ ਸੌਂਪੀ ਸੀ। ਕੁਝ ਸਾਲਾਂ ਬਾਅਦ, ਜਦੋਂ ਗੁਰੂ ਹਰਿਗੋਬਿੰਦ ਜੀ ਦੇ ਪੜਪੋਤੇ ਗੁਲਾਬ ਰਾਇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਗੱਦੀ ਉੱਤੇ ਬੈਠਣਾ ਸ਼ੁਰੂ ਕਰ ਦਿੱਤਾ ਜਿੱਥੇ ਬੈਠ ਕੇ ਉਹ (ਗੁਰੂ ਸਾਹਿਬ) ਸੰਗਤਾਂ ਨਾਲ ਸਭਾ ਕਰਦੇ ਸਨ ਅਤੇ ਉਸਨੇ ਆਪਣੇ ਆਪ ਨੂੰ ਵੀ ਗੁਰੂ ਵਾਂਗ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਅਤੇ ਸਿੱਖ ਸ਼ਰਧਾਲੂਆਂ ਤੋਂ ਭੇਟਾਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਗੁਰਬਖ਼ਸ਼ ਨੇ ਉਸ ਨਾਲ ਰੋਸ ਪ੍ਰਗਟ ਕੀਤਾ ਅਤੇ ਉਸਨੂੰ ਹੱਠੀ ਅਤੇ ਜਿੱਦੀ ਜਾਣ ਕੇ ਉਸ ਨੂੰ ਸਰਾਪ ਦਿੱਤਾ ਕਿ ਜਲਦੀ ਉਸਦੀ ਮੌਤ ਹੋ ਜਾਵੇ ਅਤੇ ਨਾਲ ਹੀ ਕਿਹਾ ਕਿ ਉਸਦੀ ਕੋਈ ਸੰਤਾਨ ਨਾ ਬਚੇ ਜੋ ਉਸਦੀ ਪਰੰਪਰਾ ਜਾਂ ਲੀਹ ਨੂੰ ਅੱਗੇ ਤੋਰੇ। ਗੁਲਾਬ ਰਾਇ ਛੇਤੀ ਹੀ ਨਿਰਸੰਤਾਨ ਮਰ ਗਿਆ ਅਤੇ ਇਹ ਉਸਦੇ ਭਾਈ , ਸ਼ਿਆਮ ਸਿੰਘ ਦੇ ਵੰਸ਼ ਵਿਚੋਂ ਸਨ, ਜੋ ਅਨੰਦਪੁਰ ਵਿਚ ਪ੍ਰਫੁਲਿਤ ਹੋਏ।
ਲੇਖਕ : ਪ.ਸ.ਪ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First