ਗੁਰੂ ਕੀ ਢਾਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ ਕੀ ਢਾਬ: ਪੰਜਾਬ ਦੇ ਜੈਤੋ ਨਗਰ ਦੇ ਉਤਰ ਵਲ ਸਥਿਤ ਇਕ ਗੁਰੂ-ਧਾਮ ਜੋਗੁਰਦੁਆਰਾ ਗੁਰੂ ਕੀ ਢਾਬ’ ਦੇ ਨਾਂ ਨਾਲ ਪ੍ਰਸਿੱਧ ਹੈ। ਦੀਨਾ-ਕਾਂਗੜ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਕੁਝ ਸਮੇਂ ਲਈ ਇਥੇ ਢਾਬ ਦੇ ਕੰਢੇ ਰੁਕੇ ਸਨ। ਇਸ ਢਾਬ ਦਾ ਪੁਰਾਣਾ ਨਾਂ ‘ਦੋਦੇ ਦਾ ਤਾਲਸੀ। ਇਥੇ ਗੁਰੂ ਜੀ ਨੇ ਬਹਿਮੀ ਨਾਮਕ ਸੱਯਦ ਨੂੰ ਅੰਮ੍ਰਿਤ ਛਕਾਇਆ ਸੀ। ਸੰਨ 1970 ਈ. ਤੋਂ ਬਾਦ ਇਥੇ ਨਵੀਂ ਇਮਾਰਤ ਉਸਾਰੀ ਗਈ ਸੀ। ਢਾਬ ਦਾ ਬਹੁਤਾ ਹਿੱਸਾ ਲੋਕਾਂ ਨੇ ਹਥਿਆ ਲਿਆ ਹੈ। ਹਰ ਮਹੀਨੇ ਪੂਰਣਮਾਸੀ ਅਤੇ ਸੰਗ੍ਰਾਂਦ ਦੇ ਮੌਕਿਆਂ ਉਤੇ ਇਥੇ ਕਾਫ਼ੀ ਸੰਗਤ ਜੁੜਦੀ ਹੈ। ਪਹਿਲੀ, ਪੰਜਵੀਂ ਅਤੇ ਦਸਵੀਂ ਪਾਤਿਸ਼ਾਹੀ ਦੇ ਗੁਰਪੁਰਬ ਉਚੇਚ ਨਾਲ ਮੰਨਾਏ ਜਾਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰੂ ਕੀ ਢਾਬ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂ ਕੀ ਢਾਬ: ਇਸਨੂੰ ਇਸਦੇ ਪੁਰਾਣੇ ਨਾਂ ‘ਦੋਦਾ ਤਾਲ` ਨਾਲ ਵੀ ਜਾਣਿਆ ਜਾਂਦਾ ਹੈ। ਇਹ ਜੈਤੋ (30°-26` ਉ, 74°-53` ਪੂ) ਦੇ ਉੱਤਰੀ ਪਾਸੇ ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੋਂ ਆਪਣੀ ਯਾਤਰਾ ਦੌਰਾਨ ਉਸ ਸਮੇਂ ਗੁਜ਼ਰੇ ਜਦੋਂ ਉਹ ਨੇੜਲੇ ਪਿੰਡ ਸਰਾਵਾਂ ਵਿਚੋਂ ਦਸੰਬਰ 1705 ਵਿਚ ਦੀਨਾ ਤੋਂ ਪੱਛਮ ਵਾਲੇ ਪਾਸੇ ਦੀ ਯਾਤਰਾ ਕਰ ਰਹੇ ਸਨ। ਇਹ ਤਾਲ ਜਾਂ ਢਾਬ (ਅੱਖਰੀ, ਇਕ ਵੱਡਾ ਤਲਾਅ) ਗੁਰੂ ਜੀ ਦੇ ਇੱਥੇ ਪੜਾਅ ਕਰਨ ਦੇ ਸਤਿਕਾਰ ਵਜੋਂ ‘ਗੁਰੂ ਕੀ ਢਾਬ` ਦੇ ਨਾਂ ਨਾਲ ਜਾਣੀ ਜਾਂਦੀ ਹੈ। ਬਹੁਤ ਸਾਰਾ ਇਲਾਕਾ ਉਸ ਸਮੇਂ ਤੋਂ ਹੀ ਖੇਤੀ ਯੋਗ ਬਣਾ ਲਿਆ ਗਿਆ ਸੀ , ਪਰੰਤੂ ਇਕ ਗੁਰਦੁਆਰਾ ਜਿਸਦੇ ਨਾਲ ਇਕ ਪਾਸੇ ਅੱਠ ਬਾਹੀਆਂ ਵਾਲਾ ਛੋਟਾ ਸਰੋਵਰ ਹੈ, 1970 ਦੇ ਦਹਾਕੇ ਦੌਰਾਨ ਉਸਾਰਿਆ ਗਿਆ ਸੀ। ਪੂਰਨਮਾਸੀ ਵਾਲੇ ਦਿਨ ਇਸ ਅਸਥਾਨ ‘ਤੇ ਭਾਰੀ ਇਕੱਠ ਹੁੰਦਾ ਹੈ ਅਤੇ ਬਿਕਰਮੀ ਮਹੀਨੇ ਦੀ ਹਰੇਕ ਪਹਿਲੀ ਨੂੰ ਇੱਥੇ ਭਾਰੀ ਗਿਣਤੀ ਵਿਚ ਸ਼ਰਧਾਲੂ ਖਿੱਚੇ ਚੱਲੇ ਆਉਂਦੇ ਹਨ ਜਿਨ੍ਹਾਂ ਵਿਚੋਂ ਖ਼ਾਸ ਕਰਕੇ ਆਲੇ-ਦੁਆਲੇ ਦੇ ਪਿੰਡਾਂ ਤੋਂ ਔਰਤਾਂ ਆਪਣੇ ਛੋਟੇ ਬੱਚਿਆਂ ਨਾਲ ਹੁੰਦੀਆਂ ਹਨ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.