ਗੁਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਲ. ਫ਼ਾ ਸੰਗ੍ਯਾ—ਫੁੱਲ. ਪੁਪ. “ਗੁਲ ਮੇ ਜਿਮ ਗੰਧ.” (ਨਾਪ੍ਰ) ੨ ਖਾਸ ਕਰਕੇ ਗੁਲਾਬ ਦਾ ਫੁੱਲ । ੩ ਲੋਹਾ ਤਪਾਕੇ ਸ਼ਰੀਰ ਪੁਰ ਲਾਇਆ ਹੋਇਆ ਦਾਗ਼. ਚਾਚੂਆ. “ਨਿਜ ਤਨ ਗੁਲਨ ਨ ਖਾਹੁ.” (ਚਰਿਤ੍ਰ ੨੩੬) ੪ ਦੀਵੇ ਦੀ ਬੱਤੀ ਦਾ ਉਹ ਹਿੱਸਾ , ਜੋ ਜਲਕੇ ਵਧ ਆਉਂਦਾ ਹੈ। ੫ ਅ਼ ਗ਼ੁਲ. ਸ਼ੋਰ. ਡੰਡ. ਰੌਲਾ. “ਦਾਨਵ ਕਰੈਂ ਗੁਲ.” (ਸਲੋਹ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੁਲ ਦੇਖੋ, ‘ਗੁਲ ਗੋਲੇ ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 41314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗੁਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁਲ : ਇਹ ਸੁਮੇਰੀ ਦੇਵਤਾ ਨਿਠੁਰਤਾ ਦੀ ਪਤਨੀ ਅਤੇ ਚਿਕਿਤਸਾ, ਸ਼ਾਸਤਰ ਦੀ ਦੇਵੀ ਹੈ। ਪ੍ਰਾਚੀਨ ਅੱਕਾਦੀ ਵਿਚ ਗੁਲ ਤੋਂ ਭਾਵ, ‘ਚਿਕਿਤਸਕ’ ਸੀ। ਬੇਬੀਲੋਨੀਆ ਦੇ ਪ੍ਰਾਚੀਨ ਨਗਰਾਂ ਨਗਾਸ਼ ਅਤੇ ਨਿਪੁੱਰ ਵਿਚ ਦੇਵੀ ਗੁਲਾ ਨੂੰ ਪੂਜਦੇ ਸਨ। ਈਸਨ ਵਿਖੇ ਵੀ ਇਸਦੀ ਪੂਜਾ ਨੂੰ ਪ੍ਰਧਾਨਤਾ ਪ੍ਰਾਪਤ ਸੀ। ਬੋਰਸਪਾ ਵਿਖੇ ਇਸ ਦੇ ਤਿੰਨ ਮੰਦਰ ਸਨ। ਬੇਬੀਲੋਨੀਆ ਦੇ ਸੀਮਾ-ਪੱਥਰਾਂ ਤੇ ਇਸ ਦੀ ਮੂਰਤੀ ਨਾਲ ਕੁੱਤੇ ਦੀ ਮੂਰਤੀ ਵੀ ਬਣੀ ਮਿਲਦੀ ਹੈ।
ਪ੍ਰਾਚੀਨ ਬਾਬੁਲ ਵਿਚ ਸੱਪ ਦੀ ਜ਼ਹਿਰ ਦੇ ਮਾਹਿਰ ਚਿਕਿਤਸਕਾਂ ਨੂੰ ‘ਗੁਲਾ’ ਕਿਹਾ ਜਾਂਦਾ ਸੀ। ਇਹ ਸੱਪ ਦੇ ਕੱਟੇ ਹੋਏ ਵਿਅਕਤੀ ਦਾ ਇਲਾਜ ਮੰਤਰ ਰਾਹੀਂ ਕਰਦੇ ਸਨ। ਇਨ੍ਹਾਂ ਮੰਤਰਾਂ ਦਾ ਸਿੱਧਾ ਸਬੰਧ ਇਸ ਗੁਲਾ ਨਾਂ ਦੀ ਦੇਵੀ ਨਾਲ ਹੁੰਦਾ ਸੀ। ਸੱਪ ਦਾ ਜ਼ਹਿਰ ਝਾੜਨ ਦੇ ਪ੍ਰਸੰਗ ਵਿਚ ਰਿਗਵੇਦ ਅਤੇ ਅਥਰਵਵੇਦ ਦੇ ਮੰਤਰਾਂ ਵਿਚ ਵੀ ‘ਉਰ ਗੁਲਾਯਾਹ ਦੁਹਿਤਾ’ ਭਾਵ ਉਰ ਦੀ ਗੁਲਾ (ਜਾਂ ਗੁਲ) ਦੀ ਪੁੱਤਰੀ ਦਾ ਜ਼ਿਕਰ ਪ੍ਰਾਪਤ ਹੈ।
ਹ. ਪੁ.––ਹਿੰ. ਵਿ. ਕੋ. 3 : 477
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 28967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First