ਗੁਜ਼ਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਜ਼ਰ [ਨਾਂਪੁ] ਰਾਹ , ਰਸਤਾ , ਲਾਂਘਾ, ਸੜਕ; ਗੁਜ਼ਾਰਾ, ਬਸਰ, ਨਿਰਬਾਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁਜ਼ਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਗੁਜ਼ਰ. ਫ਼ਾ
ਸੰਗ੍ਯਾ—ਗਤਿ. ਨਿਕਾਸ । ੨ ਪ੍ਰਵੇਸ਼. ਪਹੁਚ। ੩ ਨਿਰਵਾਹ. ਗੁਜ਼ਾਰਾ. “ਮਾਫਕ ਗੁਜਰ ਤਹਾਂ ਧਨ ਪਾਵੋ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਜ਼ਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਜ਼ਰ, (ਫ਼ਾਰਸੀ: ਗੁਜ਼ਰ,
) \ ਪੁਲਿੰਗ : ਲਾਂਘਾ, ਰਸਤਾ, ਸੜਕ, ਰਾਹ; ਦੁਲਿੰਗ : ਗੁਜ਼ਰਾਨ, ਗੁਜ਼ਾਰਾ, ਨਿਰਬਾਹ : ‘ਮਾਫਕ ਗੁਜਰ ਤਹਾਂ ਧਨ ਪਾਵੋ’
(ਗੁਰਪ੍ਰਤਾਪ ਸਿੰਘ ਸੂਰਜ ਪ੍ਰਕਾਸ਼)
–ਗੁਜ਼ਰ ਹੋਣਾ, ਕਿਰਿਆ ਸਮਾਸੀ : ਗੁਜ਼ਾਰਾ ਹੋਣਾ, ਨਿਰਬਾਹ ਹੋਣਾ
–ਗੁਜ਼ਰ ਕਰਨਾ, ਕਿਰਿਆ ਸਮਾਸੀ : ਵਕਤਕਟੀ ਕਰਨਾ, ਗੁਜ਼ਾਰਾ ਕਰਨਾ, ਨਿਰਬਾਹ ਕਰਨਾ
–ਗੁਜ਼ਰ ਗਈ ਗੁਜ਼ਰਾਨ, ਕਿਆ ਝੋਂਪੜੀ ਕਿਆ ਮੈਦਾਨ, ਅਖੌਤ : ਜਦੋਂ ਉਮਰ ਦਾ ਬਹੁਤ ਹਿੱਸਾ ਬੀਤ ਜਾਏ ਤਾ ਚੰਗਾ ਮੰਦਾ ਇੱਕ ਬਰਾਬਰ ਹੁੰਦਾ ਹੈ
–ਗੁਜ਼ਰ ਗਾਹ, ਇਸਤਰੀ ਲਿੰਗ : ੧. ਰਸਤਾ, ਲਾਂਘਾ, ਰਾਹ, ਸੜਕ; ੨. ਸ਼ਰ੍ਹਾ ਆਮ; ੩. ਦਰਿਆ ਦਾ ਵਹਿਣ
–ਗੁਜ਼ਰ ਜਾਣਾ, ਮੁਹਾਵਰਾ : ਪੂਰਾ ਹੋ ਜਾਣਾ, ਮਰ ਜਾਣਾ, ਫੌਤ ਹੋ ਜਾਣਾ
–ਦਰ ਗੁਜ਼ਰ ਕਰਨਾ, ਮੁਹਾਵਰਾ : ਮੁਆਫ਼ ਕਰਨਾ, ਖਿਮਾ ਕਰਨਾ, ਆਈ ਗਈ ਕਰਨਾ
–ਗੁਜ਼ਰ ਵੰਜਣਾ,ਕਿਰਿਆ ਸਕਰਮਕ : ਮਰ ਜਾਣਾ
–ਗੁਜ਼ਰਾਣ, ਇਸਤਰੀ ਲਿੰਗ :ਗੁਜ਼ਰਾਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-02-51-43, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First