ਗੂਨਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੂਨਾ : ਜ਼ਿਲ੍ਹਾ––ਇਹ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਗਵਾਲੀਅਰ ਮੰਡਲ ਵਿਚ ਇਕ ਜ਼ਿਲ੍ਹਾ ਹੈ ਜਿਸ ਦੇ ਉੱਤਰ ਵੱਲ ਸ਼ਿਵਪੁਰੀ, ਉੱਤਰ-ਪੂਰਬ ਵੱਲ ਝਾਂਸੀ, ਉੱਤਰ-ਪੱਛਮ ਵੱਲ ਕੋਟਾ (ਰਾਜਸਥਾਨ) ਅਤੇ ਦੱਖਣ ਵੱਲ ਰਾਏਸੇਨ ਜ਼ਿਲ੍ਹਾ ਲਗਦਾ ਹੈ। ਇਸੇ ਨਾਂ ਦਾ ਸ਼ਹਿਰ ਇਸ ਦਾ ਸਦਰ-ਮੁਕਾਮ ਹੈ। ਜ਼ਿਲ੍ਹੇ ਦਾ ਕੁੱਲ ਖੇਤਰ 11,062 ਵ. ਕਿ. ਮੀ. (4,271 ਵ. ਮੀਲ) ਅਤੇ ਆਬਾਦੀ 1,0011 1985 (1981) ਹੈ। ਸਾਰਾ ਜ਼ਿਲ੍ਹਾ ਇਕ ਪੱਧਰਾ ਮੈਦਾਨ ਹੈ। ਇਸ ਜ਼ਿਲ੍ਹੇ ਦੇ ਉੱਤਰ-ਪੱਛਮ ਵੱਲ ਵਿੰਧੀਆ ਪਰਬਤ-ਲੜੀ ਤੇ ਦੱਖਣ-ਪੱਛਮ ਵੱਲ ਮਾਲਵਾ ਪਠਾਰ ਹੈ। ਸੰਨ 1922 ਵਿਚ ਇਸ ਨੂੰ ਜ਼ਿਲ੍ਹਾ ਬਣਾਇਆ ਗਿਆ। ਮੁੱਖ ਤੌਰ ਤੇ ਇਹ ਜ਼ਿਲਾ ਗਵਾਲੀਅਰ ਦੀ ਸ਼ਾਹੀ ਰਿਆਸਤ ਦੇ ਸਾਬਕਾ ਈਸਾਗੜ੍ਹ ਜ਼ਿਲੇ ਦੀ ਨੁਮਾਇੰਦਗੀ ਕਰਦਾ ਹੈ। ਪਾਰਬਤੀ, ਸਿੰਧ ਅਤੇ ਬੇਤਵਾ ਇਥੋਂ ਦੀਆਂ ਮੁੱਖ ਨਦੀਆਂ ਹਨ। ਕਣਕ, ਚਰ੍ਹੀ, ਫ਼ਲੀਦਾਰ ਉਪਜਾਂ, ਮੱਕੀ ਅਤੇ ਤੇਲ ਦੇ ਬੀਜ ਇਥੋਂ ਦੀਆਂ ਮੁੱਖ ਫ਼ਸਲਾਂ ਹਨ।
ਹ. ਪੁ.––ਐਨ. ਬ੍ਰਿ. ਮਾ. 4 : 799
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੂਨਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੂਨਾ : ਸ਼ਹਿਰ––ਇਹ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਗਵਾਲੀਅਰ ਮੰਡਲ ਵਿਚ ਇਸੇ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜੋ ਆਹਾਰਾ-ਬੰਬਈ ਸੜਕ ਉਤੇ ਸਥਿਤ ਹੈ। ਪਹਿਲਾਂ-ਪਹਿਲ ਇਹ ਇਕ ਪਿੰਡ ਸੀ ਪਰ 1844 ਵਿਚ ਬਰਤਾਨਵੀ ਫ਼ੌਜ ਦੀ ਗਵਾਲੀਅਰ ਰਸਾਲਾ ਫ਼ੌਜ ਦੀ ਇਕ ਰਜਮੰਟ ਦਾ ਟਿਕਾਣਾ ਬਣ ਜਾਣ ਕਾਰਨ ਇਸ ਦੀ ਮਹੱਤਤਾ ਹੋਰ ਵਧ ਗਈ। ਸੰਨ 1899 ਵਿਚ ਇਥੋਂ ਬਾਰਨ ਤੱਕ ਰੇਲ ਚੱਲਣ ਨਾਲ ਇਹ ਵਪਾਰਕ ਕੇਂਦਰ ਵਜੋਂ ਤੁਰੰਤ ਪ੍ਰਸਿੱਧ ਹੋ ਗਿਆ। ਹੁਣ ਇਹ ਸ਼ਹਿਰ ਜ਼ਰਾਇਤੀ ਉਪਜਾਂ ਦੇ ਵਪਾਰ ਦਾ ਕੇਂਦਰ ਹੈ। ਕਪਾਹ ਵੇਲਣ, ਤੇਲ ਕੱਢਣ ਦੀਆਂ ਮਿਲਾਂ ਅਤੇ ਹੱਥ-ਖੱਡੀ ਦੇ ਕੱਪੜੇ ਬਣਾਉਣਾ ਇਥੋਂ ਦੇ ਮੁੱਖ ਉਦਯੋਗ ਹਨ। ਸ਼ਹਿਰ ਅਤੇ ਕਾਊਂਟੀ ਵਿਚ ਜਿਵਾਜ਼ੀ ਯੂਨੀਵਰਸਿਟੀ ਨਾਲ ਸਬੰਧਤ ਇਕ ਕਾਲਜ ਹੈ।
ਆਬਾਦੀ––60,255 (1981)
24° 39' ਉ. ਵਿਥ; 77° 19' ਪੂ. ਲੰਬ.
ਹ. ਪੁ.––ਇੰਪ. ਗਜ. ਇੰਡ. 12 : 386; ਐਨ. ਬ੍ਰਿ. ਮਾ. 4 : 799
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First