ਗੇਰੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੇਰੂ (ਨਾਂ,ਪੁ) ਲਾਲ ਰੰਗ ਦੀ ਮਿੱਟੀ; ਇੱਟਾਂ ਨੂੰ ਪੀਸ ਕੇ ਬਣਾਇਆ ਚੂਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੇਰੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੇਰੂ [ਨਾਂਪੁ] ਵੇਖੋ ਗੇਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 57070, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੇਰੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਗੇਰੂ ਸੰ. ਗੈਰਿਕ. ਸੰਗ੍ਯਾ—ਗਿਰਿ (ਪਰਬਤ) ਦੀ ਲਾਲ ਮਿੱਟੀ. “ਗੇਰੀ ਕੇ ਬਸਤ੍ਰਾ.” (ਪ੍ਰਭਾ ਅ: ਮ: ੫) “ਘੋਲੀ ਗੇਰੂ ਰੰਗ ਚੜਾਇਆ.” (ਮਾਰੂ ਅ: ਮ: ੧) ਹਿੰਦੁਸਤਾਨ ਦੇ ਸਾਧੂ ਗੇਰੂ ਦੇ ਰੰਗ ਨਾਲ ਰੰਗੇ ਵਸਤ੍ਰ ਪਹਿਰਦੇ ਹਨ, ਜੋ ਤ੍ਯਾਗ ਦਾ ਚਿੰਨ੍ਹ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 56729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੇਰੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੇਰੂ : ਇਹ ਹਲਕੀ ਪੀਲੀ ਤੋਂ ਲੈ ਕੇ ਗੂੜ੍ਹੀ ਲਾਲ, ਭੂਰੀ ਜਾਂ ਵੈਂਗਣੀ ਰੰਗ ਦੀ ਮਿੱਟੀ ਹੈ ਜਿਹੜੀ ਅਕਸਰ ਲੋਹੇ ਦੇ ਆਕਸਾਈਡ ਨਾਲ ਢਕੀ ਰਹਿੰਦੀ ਹੈ। ਇਹ ਦੋ ਪ੍ਰਕਾਰ ਦੀ ਹੁੰਦੀ ਹੈ, ਇਕ ਦਾ ਆਧਾਰ ਚਿਕਨੀ ਮਿੱਟੀ ਹੁੰਦੀ ਹੈ ਅਤੇ ਦੂਸਰੇ ਦਾ ਖੜੀਆ ਮਿਸ਼ਰਿਤ ਮਿੱਟੀ। ਪਹਿਲੀ ਕਿਸਮ ਦਾ ਰੰਗ ਜ਼ਿਆਦਾ ਸ਼ੁੱਧ ਹੁੰਦਾ ਹੈ।
ਕੁਝ ਪ੍ਰਕਾਰ ਦੇ ਗੇਰੂ, ਪੀਸਣ ਉਪਰੰਤ ਵਰਤੇ ਜਾ ਸਕਦੇ ਹਨ ਪਰ ਕਈਆਂ ਨੂੰ ਨਿਸਥਾਪਿਤ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੇ ਰੰਗਾਂ ਵਿਚ ਪਰਿਵਤਨ ਹੋ ਜਾਂਦਾ ਹੈ ਅਤੇ ਫਿਰ ਇਹ ਕੰਮ ਦੇ ਬਣਦੇ ਹਨ। ਪ੍ਰਸਿੱਧ ਗੇਰੂ ਜਿਸ ਨੂੰ ਰੋਮਨ ਅਰਥ ਕਹਿੰਦੇ ਹਨ, ਕੁਦਰਤੀ ਹਾਲਤ ਵਿਚ ਮਿੱਟੀ-ਰੰਗਾ ਹੁੰਦਾ ਹੈ ਪਰ ਨਿਸਥਾਪਿਤ ਕਰਨ ਤੇ ਇਹ ਕਲਾਕਾਰਾਂ ਨੂੰ ਪਿਆਰਾ ਲੱਗਣ ਵਾਲਾ ਸੁੰਦਰ ਭੂਰੇ ਰੰਗ ਦਾ ਬਣ ਜਾਂਦਾ ਹੈ। ਜਿਸ ਗੇਰੂ ਵਿਚ ਕਾਰਬਨਿਕ ਪਦਾਰਥ ਵੱਧ ਹੁੰਦਾ ਹੈ, ਉਸ ਵਿਚ ਨਿਸਥਾਪਿਤ-ਕਿਰਿਆ ਤੋਂ ਬਾਅਦ ਵਾਰਨਿਸ਼ ਜਾਂ ਤੇਲ ਵਿਚ ਮਿਲਾਉਣ ਤੇ ਛੇਤੀ ਹੀ ਸੁੱਕ ਜਾਣ ਦਾ ਗੁਣ ਆ ਜਾਂਦਾ ਹੈ। ਬਹੁਤਾ ਗੇਰੂ ਬਣਾਉਟੀ ਤਰੀਕੇ ਨਾਲ ਹੀ ਤਿਆਰ ਕੀਤਾ ਜਾਂਦਾ ਹੈ।
ਗੇਰੂ ਦਾ ਉਪਯੋਗ ਸੋਨੇ ਦੇ ਗਹਿਣਿਆਂ ਨੂੰ ਚਮਕਾਉਣ ਜਾਂ ਕੱਪੜਾ ਰੰਗਣ ਲਈ ਅਤੇ ਤੇਲ-ਰੰਗ ਤਿਆਰ ਕਰਨ ਵਿਚ ਵੀ ਕੀਤਾ ਜਾਂਦਾ ਹੈ।
ਹ. ਪੁ.––ਹਿ. ਵਿ. ਕੋ. 3 : 499
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 45230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੇਰੂ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੇਰੂ, (ਪ੍ਰਾਕ੍ਰਿਤ : गेरिअ, गेरअ; ਸੰਸਕ੍ਰਿਤ : गवेरुक, गैरिक) \ ਪੁਲਿੰਗ : ੧. ਇੱਕ ਤਰ੍ਹਾਂ ਦੀ ਲਾਲ ਮਿੱਟੀ; ੨. ਇੱਟ ਨੂੰ ਪਾਣੀ ਵਿੱਚ ਰਗੜ ਕੇ ਬਣਾਇਆ ਹੋਇਆ ਲਾਲ ਰੰਗ; ੩. ਲਾਲ ਮਿੱਟੀ ਦਾ ਰੰਗ ਜਿਸ ਨਾਲ ਸੂਤ ਆਦਿ ਰੰਗਦੇ ਹਨ
–ਗੇਰੂ ਰੰਗਾ, ਵਿਸ਼ੇਸ਼ਣ : ਗੇਰੂ ਰੰਗ ਦਾ, ਭਗਵਾਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 10097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-27-04-30-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Sohan Singh,
( 2026/01/22 02:5652)
ਗੁਰ:-ਸ਼੍ਰੀ ਗੁਰੂ ਗ੍ਰੰਥ ਸਾਹਿਬ ਮੁਤਾਬਕ ਉਹ ਸ਼ਬਦ ਹੈ ਜਿਸ ਦੁਆਰਾ ਨਾਮੁ ਜਪਿਆ ਜਾਂਦਾ ਹੈ । ਹਰਿ ,ਰਾਮ, ਵਾਹ, ਆਦਿ ਸਭ ਗੁਰ ਹਨ।ਇਹ ਪਰਮਾਤਮਾ ਦੇ ਸੱਚੇ ਨਾਉਂ ਹਨ।ਹਰਿ ਦਾ ਭਾਵ ਹਰ ਇਕ ਵਿੱਚ, ਭਾਵ ਸਰਬ ਵਿਆਪਕ ਭਾਵ ਕਣ ਕਣ ਵਿੱਚ ਹੈ ।ਰਾਮ ਦਾ ਅਰਥ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ।।ਸਬੂਤ ਵਜੋਂ ਹੇਠਾਂ ਗੁਰਬਾਣੀ ਦੀਆਂ ਤੁਕਾਂ ਦਿਤੀਆਂ ਜਾਂਦੀਆਂ ਹਨ ।
ਗੁਰ:---ਗੁਰੂ ਗ੍ਰੰਥ ਸਾਹਿਬ ਮੁਤਾਬਕ ਗੁਰ ਉਹ ਸ਼ਬਦ ਹਨ ਜਿਨ੍ਹਾਂ ਦੁਆਰਾ ਨਾਮੁ ਜਪਿਆ ਜਾਂਦਾ ਹੈ ।ਹਰਿ, ਰਾਮ, ਵਾਹ ਆਦਿ ਗੁਰ ਹਨ।ਹੇਠਾਂ ਗੁਰਬਾਣੀ ਵਿਚੋਂ ਸਬੂਤ ਦਿੱਤੇ ਜਾਂਦੇ ਹਨ । ਮੈਂ ਹਰਿ ਬਿਨੁ ਅਵਰੁ ਨ ਕੋਇ ।।ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾਂ ਵਡਭਾਗਿ ਪਰਾਪਤਿ ਹੋਇ ।।੧।।ਰਹਾਉ ਮਨਿ ਹਰਿ ਹਰਿ ਜਪਨੁ ਕਰੇ ।।ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰ ਹਰੇ।।੧।।ਰਹਾਉ ।। ਬਿਨੁ ਪਉੜੀ ਗੜਿ ਕਿਉ ਚੜਉ ਗੁਰੁ ਹਰਿ ਧਿਆਨ ਨਿਹਾਲ ।। ਅੰਗ17 ਰਾਮ ਗੁਰ ਸਰਨਿ ਪ੍ਰਭੂ ਰਖਵਾਰੇ।।ਜਿਉਂ ਕੁੰਚਰ ਤਦੂਐ ਪਕੜਿ ਚਲਾਇਉ ਕਰਿ ਊਪਰੁ ਕਢਿ ਨਿਸਤਾਰੈ ।।ਰਹਾਉ ।। ਨਟ ਮਹਲਾ ੪ ।। ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੇ ਨ ਕੋਈ ।। ਵਾਰ ਗਉੜੀ ਮਹਲਾ ੪ ਨਾਨਕ ਧ੍ਪੇ ਹਰਿ ਨਾਮ ਸੁਆਦਿ।।ਬਿਨੁ ਹਰਿ ਗੁਰ ਪ੍ਰੀਤਮ ਜਨਮ ਬਾਦਿ ।। ੮।।੭।। ਅਸਟਪਦੀ ਰਾਗੁ ਬਸੰਤੁ ਮ:੧ ਰਾਮ ਗੁਰ ਕੈ ਬਚਨਿ ਹਰਿ ਪਾਇਆ ।।ਅੰਗ੧੭੨
Sohan Singh,
( 2026/01/22 04:3544)
ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ ।
ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ
।।
Sohan Singh,
( 2026/01/24 10:2218)
ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ ।
ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ
।।
Sohan Singh,
( 2026/01/24 10:2221)
ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ ।
ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ
।।
Sohan Singh,
( 2026/01/24 10:2225)
ਗੁਰੁ :---ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰੁ ਆਖਿਆ ਗਿਆ ਹੈ ।ਹਰਿ ਗੁਰ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਹਰਿ ਗੁਰੁ ਆਖਿਆ ਗਿਆ ਹੈ ।
ਇਸ ਨੂੰ ਗੁਰ ਕਾ ਸਬਦੁ ਵੀ ਆਖਿਆ ਗਿਆ ਹੈ
।।
Sohan Singh,
( 2026/01/24 10:2520)
Please Login First