ਗੌਂਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੌਂਡ. ਦੇਖੋ, ਗੌਡ ੧.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੌਂਡ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੌਂਡ (ਸੰ.। ਦੇਸ਼ ਭਾਸ਼ਾ) ਗੁਰਮਤ ਸੰਗੀਤ* ਵਿਚ ਸਿਰੀਰਾਗ ਦਾ ਪੁਤ੍ਰ ਗੌਂਡ ਰਾਗ ਹੈ। ਯਥਾ-‘ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ’। ਨਟ ਹੰਬੀਰ ਦੇ ਮੇਲ ਤੋਂ ਗੌਂਡ ਬਣਦਾ ਹੈ, ਸਿਰੀ ਰਾਗ ਦੀ ਛਾਯਾ ਸਮੇਤ ਹੈ ਇਸ ਦਾ ਦੂਜਾ ਨਾਮ ਗੌਰ ਹੈ। ਪੰਚਮ ਨਿਖਾਧ ਹੀਨ ਹੈ, ਪਰੰਤੂ ਦੂਜਾ ਗੌਂਡ ਮੇਘ ਰਾਗ ਦੀ (ਇਸਤ੍ਰੀ) ਪੁਤ੍ਰ ਹੈ, ਉਹ ਮੇਘ ਦੀ ਛਾਯਾ ਸਮੇਤ ਹੈ, ਸ਼ੁਧ ਗੌੜ ਪੰਚਮ ਨਿਖਾਧ ਸਮੇਤ ਹੈ; ਆਦਿ ਖੜਜ ਅੰਤ ਧੈਵਤ ਹੈ।
----------
* ਕ੍ਰਿਤ ਡਾਕਟਰ ਚਰਨ ਸਿੰਘ ਜੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 42010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗੌਂਡ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੌਂਡ : ਇਕ ਰਾਗ ਜੋ ਸੰਪੂਰਣ ਜਾਤਿ ਦਾ ਹੈ। ਇਸ ਵਿਚ ਸ਼ੜਜ, ਰਿਸ਼ਭ, ਮੱਧਮ, ਪੰਚਮ, ਨਿਸ਼ਾਦ ਸ਼ੁਧ, ਗਾਂਧਾਰ ਅਤੇ ਧੈਵਤ ਕੋਮਲ ਹਨ। ਗ੍ਰਹਸੁਰ ਗਾਂਧਾਰ, ਵਾਦੀ ਪੰਚਮ ਅਤੇ ਸੰਵਾਦੀ ਮੱਧਮ ਹੈ। ਗਾਉਣ ਦਾ ਵੇਲਾ ਦੁਪਹਿਰ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੌਂਡ (ਗੋਂਡ) ਰਾਗ ਦਾ ਸਤਾਰ੍ਹਵਾਂ ਨੰਬਰ ਹੈ।
ਸਰਗਮ-ਸ ਰੇ ਮ ਪ ਧ ਸਂ ਧ ਨੀ ਪ ਮ ਗ ਮ ਰੇ ਸ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 24097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-03-56-51, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.
ਵਿਚਾਰ / ਸੁਝਾਅ
Please Login First