ਗਜ਼ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਜ਼ (ਨਾਂ,ਪੁ) 1 ਹਲਟ ਵਾਲੇ ਬੈੜ ਦੇ ਚੱਕਰ ਵਿੱਚ ਲੱਗਾ ਲੋਹੇ ਦਾ ਸਰੀਆ 2 ਕੱਪੜਾ ਮਿਣਨ ਦਾ ਸੀਖ਼ ਪੁਰ ਨਿਸ਼ਾਨ ਲੱਗਾ ਸੋਲਾਂ ਗਿਰ੍ਹਾ ਲੰਮਾ ਪੈਮਾਨਾ 3 ਸਾਰੰਗੀ ਆਦਿ ਵਜਾਉਣ ਦਾ ਕਮਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗਜ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਜ਼ [ਨਾਂਪੁ] 36 ਇੰਚ ਦਾ ਇੱਕ ਮਾਪ; ਕੱਪੜੇ ਸਿਊਣ ਵਾਲ਼ੀ ਮਸ਼ੀਨ ਦਾ ਇੱਕ ਪੁਰਜ਼ਾ; ਬੰਦੂਕ ਸਾਫ਼ ਕਰਨ ਵਾਲ਼ੀ ਇੱਕ ਛੜੀ; ਤੀਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਜ਼ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਜ਼, (ਫ਼ਾਰਸੀ : ਗਜ਼ ) \ ਪੁਲਿੰਗ : ੧.ਲੋਹੇ ਦੀ ਸੀਖ਼; ੨. ਇੱਕ ਮਾਪ ਜੋ ਸੋਲਾਂ ਗਿਰਾਂ ਜਾਂ ੩੬ ਇੰਚ ਦਾ ਹੁੰਦਾ ਹੈ; ੩. ਸਰੰਦਾ, ਸਾਰੰਗੀ ਆਦਿ ਵਜਾਉਣ ਲਈ ਵਾਲਾਂ ਦਾ ਕਮਾਨਚਾ; ੪. ਬੰਦੂਕ ਕਸਣ ਜਾਂ ਸਾਫ਼ ਕਰਨ ਦਾ ਸਰੀਆ; ੫. ਤੀਰ
–ਗਜ਼ ਕਰਨਾ, ਮੁਹਾਵਰਾ : ੧. ਮਿਣਤੀ ਕਰਨਾ; ੨. ਬੰਦੂਕ ਸਾਫ਼ ਕਰਨਾ
–ਗਜ਼ ਕੁ, ਵਿਸ਼ੇਸ਼ਣ : ਗਜ਼ ਭਰ
–ਗਜ਼ ਘਤਣਾ, ਮੁਹਾਵਰਾ : ੧. ਨਗਾਰੇ ਜਾਂ ਢੋਲ ਤੇ ਡੱਗਾ ਲਾਉਣਾ : ‘ਫਜਰ ਹੋਈ ਕਿੜਾਊਆਂ (ਢੋਲ ਦੀ ਨਿਗਾਰਚੀ) ਗਜ ਘੱਤੇ, ਵੇਖ ਖੇੜਿਆਂ ਵਾਰਰਾਂ ਦਾੜ੍ਹੀਆਂ ਨੀ’ (ਹੀਰ ਵਾਰਿਸ)
–ਗਜ਼ਧਰ, ਪੁਲਿੰਗ : ੧.ਦਰਜ਼ੀ; ੨. ਸਰੰਦਾ ਆਦਿ ਵਜਾਉਣ ਵਾਲਾ
–ਗਜ ਫੇਰਨਾ, ਮੁਹਾਵਰਾ : ੧. ਮਿਣਤੀ ਕਰਨਾ; ੨. ਬੰਦੂਕ ਜਾਂ ਹੁੱਕੇ ਨੂੰ ਸਾਫ਼ ਕਰਨਾ
–ਗਜ਼ ਭਰ, ਵਿਸ਼ੇਸ਼ਣ : ਇੱਕ ਗਜ਼ ਲੰਮਾ, ਗਜ ਕੁ
–ਗਜ਼ ਮਾਰਨਾ, ਮੁਹਾਵਰਾ : ਕਮਾਈ ਕਰਨਾ, ਧਨ ਪੈਦਾ ਕਰਨਾ
–ਨੰਬਰੀ (ਲੰਬਰੀ) ਗਜ਼ , ਪੁਲਿੰਗ : ੩੬ ਇੰਚ ਦਾ ਪਰਮਾਣੀਕ ਗਜ਼
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-10-36-27, ਹਵਾਲੇ/ਟਿੱਪਣੀਆਂ:
ਗਜ਼ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਜ਼, (ਫ਼ਾਰਸੀ : ਗਜ਼ ) ਪੁਲਿੰਗ : ਕਬੂਤਰਾਂ ਦੀ ਸਿਖਲਾਈ ਲਈ ਇੱਕ ਲੰਮੀ ਛੜੀ ਜਿਸ ਦੇ ਸਿਰੇ ਉੱਤੇ ਲੀਰ ਬੱਧੀ ਹੁੰਦੀ ਹੈ
–ਗਜ਼ ਮਾਰਨਾ, ਮਹਾਵਰਾ : ਕਬੂਤਰਾਂ ਦੀ ਸਿਖਾਉਣਾ : ‘ਗਾਜ਼ੀਆ ਗਜ਼ ਵੀ ਨਾ ਮਾਰ ਵੇ’ (ਨੈ ਝਨਾਂ)
–ਗਾਜ਼ੀ, ਪੁਲਿੰਗ : ਕਬੂਤਰਾਂ ਨੂੰ ਸਿਖਲਾਉਣ ਵਾਲਾ : ‘ਗਾਜ਼ੀਆ ਗਜ਼ ਵੀ ਨਾ ਮਾਰ ਵੇ’ (ਨੈ ਝਨਾਂ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-10-36-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First