ਗੰਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਡ (ਨਾਂ,ਪੁ) 1 ਚੱਕੀ ਜਾਂ ਖਰਾਸ ਦੇ ਪੁੜਾਂ ਦੁਆਰਾ ਪੀਸੇ ਹੋਏ ਆਟੇ ਦੇ ਡਿੱਗਣ ਵਾਲੀ ਥਾਂ 2 ਰਹੁ ਕਾੜ੍ਹ ਕੇ ਬਣਾਏ ਸੀਰੇ ਨੂੰ ਠੰਡਾ ਕਰਨ ਲਈ ਬਣਾਈ ਲੱਕੜ ਦੀ ਪਰਾਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੰਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਡ [ਨਾਂਪੁ] ਗੱਲ੍ਹ, ਰੁਖ਼ਸਾਰ; ਗੱਲ੍ਹ ਅਤੇ ਕੰਨ ਦੇ ਵਿਚਕਾਰਲੀ ਥਾਂ, ਕਨਪਟੀ; ਖੂਹ ਦਾ ਚੱਕ; ਗੁੜ ਦੀ ਪੱਤ ਠੰਡੀ ਕਰਨ ਲਈ ਲੱਕੜ ਦਾ ਢਾਂਚਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੰਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਡ. ਸੰ. गण्ड. ਸੰਗ੍ਯਾ—ਕਪੋਲ. ਗਲ੍ਹ। ੨ ਕਨਪਟੀ. ਗਲ੍ਹ ਅਤੇ ਕੰਨ ਦੇ ਵਿਚਕਾਰਲਾ ਥਾਂ. “ਦਾਨ ਗਜਗੰਡ ਮਹਿ ਸੋਭਤ ਅਪਾਰ ਹੈ.” (ਨਾਪ੍ਰ) ੩ ਗੋਲ ਘੇਰਾ । ੪ ਚੱਕੀ ਦਾ ਉਹ ਗੋਲ ਘੇਰਾ, ਜਿਸ ਵਿੱਚ ਆਟਾ ਅਟਕਿਆ ਰਹਿੰਦਾ ਹੈ। ੫ ਗੈਂਡਾ। ੬ ਫੋੜਾ । ੭ ਗੱਠ. ਗਾਂਠ। ੮ ਖੂਹ ਦਾ ਚੱਕ । ੯ ਮਿੱਟੀ , ਚੂਨੇ ਜਾਂ ਕਾਠ ਦਾ ਵਡਾ ਗੋਲ ਭਾਂਡਾ , ਜੋ ਥਾਲ ਦੀ ਸ਼ਕਲ ਦਾ ਹੁੰਦਾ ਹੈ, ਇਸ ਵਿੱਚ ਪੱਕੀ ਹੋਈ ਇੱਖ ਦੇ ਰਸ ਦੀ ਚਾਸਣੀ ਪਾਕੇ ਗੁੜ ਅਤੇ ਸ਼ੱਕਰ ਬਣਾਉਂਦੇ ਹਨ. ਚੱਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First