ਗੰਢਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢਾ (ਨਾਂ,ਪੁ) ਭੋਂਏਂ ਤੋਂ ਉੱਪਰ ਨਾਲੀਦਾਰ ਭੂਕ ਲੈ ਕੇ ਜ਼ਮੀਨ ਵਿੱਚ ਪੱਲ੍ਹਰਨ ਵਾਲਾ ਗੰਢ ਦੇ ਅਕਾਰ ਦਾ ਕੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੰਢਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢਾ [ਨਾਂਪੁ] ਪਿਆਜ਼ , ਗਠਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੰਢਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢਾ. ਸੰਗ੍ਯਾ—ਗਠਾ. ਪਿਆਜ. ਜ਼ਮੀਨ ਵਿੱਚੋਂ ਉਪਜਿਆ ਗੱਠ ਦੇ ਆਕਾਰ ਦਾ ਇੱਕ ਕੰਦ. ਦੇਖੋ, ਗਠਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੰਢਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗੰਢਾ : ਇਹ ਗੱਠਦਾਰ ਸਬਜ਼ੀਆਂ ਦੀ ਅਮੇਰੀਲੀਡੇਸੀ ਕੁਲ ਨਾਲ ਸਬੰਧਤ ਹੈ। ਇਸ ਦਾ ਵਿਗਿਆਨਕ ਨਾਂ ਅਲੀਅਮ ਸੈਪਾ ਹੈ।

ਗੰਢਾ, ਸਾਰੇ ਭਾਰਤ ਵਿਚ ਪ੍ਰਮੁੱਖ ਵਪਾਰਕ ਸਬਜ਼ੀ ਦੇ ਤੌਰ ਤੇ ਉਗਾਇਆ ਜਾਂਦਾ ਹੈ। ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ-ਪ੍ਰਦੇਸ਼, ਬਿਹਾਰ ਅਤੇ ਪੰਜਾਬ ਵਿਚ ਇਸ ਦੀ ਕਾਸ਼ਤ ਵਧੇਰੇ ਕੀਤੀ ਜਾਂਦੀ ਹੈ। ਇਕ ਖ਼ਾਸ ਕਿਸਮ ਦੇ ਸੁਆਦ ਅਤੇ ਮਹਿਕ ਕਾਰਨ ਇਹ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਬਹੁਤ ਲਾਹੇਵੰਦ ਸਮਝਿਆ ਜਾਂਦਾ ਹੈ। ਸਬਜ਼ੀਆਂ ਬਣਾਉਣ ਅਤੇ ਤੜਕਾ ਲਾਉਣ ਲਈ ਰੋਜਾਨਾ ਵਰਤਿਆ ਜਾਂਦਾ ਹੈ। ਇਹ ਅਚਾਰਾਂ ਵਿਚ ਵੀ ਵਰਤਿਆ ਜਾਂਦਾ ਹੈ। ਛੋਟੇ ਛੋਟੇ ਗੰਢੇ ਵਧੇਰੇ ਪੌਸ਼ਟਿਕ ਹੁੰਦੇ ਹਨ। ਗੰਢਿਆਂ ਦੀ ਕੁੜੱਤਣ ਇਕ ਵਾਸ਼ਪਸ਼ੀਲ ਤੇਲ (ਅਲਿਨ ਪ੍ਰੋਪਿਲ ਡਾਈਸਲਫ਼ਾਈਡ) ਕਾਰਨ ਹੁੰਦੀ ਹੈ।

ਕਿਸਮਾਂ – ਗੰਢਿਆਂ ਦੀਆਂ ਅਨੇਕ ਕਿਸਮਾਂ ਹਨ। ਵਪਾਰਕ ਤੌਰ ਤੇ ਉਗਾਈਆਂ ਜਾਣ ਵਾਲੀਆ ਕਿਸਮਾਂ ਦਾ ਵਰਗੀਕਰਨ ਇਸ ਤਰ੍ਹਾਂ ਹੈ :–

          (ੳ) ਆਮ ਗੰਢੇ (ਅ) ਗੰਢੇਲਾਂ, ਐਵਰਰੈਡੀ ਤੇ ਸ਼ੋਲੌਟ

ਆਮ ਗੰਢਿਆਂ ਵਿਚ ਪਟਨਾ ਰੈੱਡ, ਪਟਨਾ ਵ੍ਹਾਈਟ, ਪੂਨਾ ਰੈੱਡ, ਨਾਸਿਕ ਰੈੱਡ ਤੇ ਬੇਲਾਰੀ ਰੈੱਡ ਸ਼ਾਮਲ ਹਨ। ਇਕ ਹੋਰ ਕਿਸਮ ਅਰਲੀ ਗਰੈਨੋ ਸੰਯੁਕਤ ਰਾਜ ਅਮਰੀਕਾ ਤੋਂ ਲਿਆਂਦੀ ਗਈ ਹੈ। ਇਸ ਦੇ ਗੰਢੇ ਵੱਡੇ ਵੱਡੇ ਗੋਲ ਅਤੇ ਪੀਲੇ ਰੰਗ ਦੇ ਹੁੰਦੇ ਹਨ। ਇਹ ਬਹੁਤੇ ਕੌੜੇ ਨਹੀਂ ਹੁੰਦੇ। ਪੂਨਾ ਰੈੱਡ ਦੇ ਗੰਡੇ ਵਿਚਕਾਰਲੇ ਮੇਲ ਦੇ ਤੇ ਲਾਲ-ਰੰਗ ਦੇ ਹੁੰਦੇ ਹਨ। ਇਹ ਕਾਫ਼ੀ ਚਿਰ ਤੱਕ ਰੱਖੇ ਜਾ ਸਕਦੇ ਹਨ।

ਪੌਣ–ਪਾਣੀ ਤੇ ਭੂਮੀ – ਇਹ ਠੰਢੇ ਮੌਸਮ ਦੀ ਫ਼ਸਲ ਹੈ। ਦਿਨਾਂ ਦੇ ਲੰਮੇ ਛੋਟੇ ਹੋਣ ਦਾ ਵੀ ਇਨ੍ਹਾਂ ਤੇ ਅਸਰ ਪੈਂਦਾ ਹੈ। ਇਹ ਫ਼ਸਲ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਸਕਦੀ ਹੈ ਪਰ ਕਾਫ਼ੀ ਮੱਲੜ੍ਹ ਵਾਲੀ ਜ਼ਮੀਨ ਜ਼ਿਆਦਾ ਫ਼ਸਲ ਦਿੰਦੀ ਹੈ। ਬਹੁਤੀ ਖਾਰੀ ਭੋਂ ਇਨ੍ਹਾਂ ਲਈ ਠੀਕ ਨਹੀਂ  ਰਹਿੰਦੀ।

ਰੂੜ੍ਹੀ ਤੇ ਰਸਾਇਣਿਕ ਖਾਦਾਂ – ਭਾਰਤ ਦੀਆਂ ਜ਼ਮੀਨਾਂ ਵਿਚ ਪੋਟਾਸ਼ ਪਹਿਲਾਂ ਹੀ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਸ ਲਈ ਪੋਟਾਸ਼ ਦੀ ਮਾਤਰਾ ਘੱਟ ਅਤੇ ਨਾਈਟ੍ਰੋਜਨ ਫ਼ਾੱਸਫੋਰਸ ਆਦਿ ਦੀ ਮਾਤਰਾ ਹਿਸਾਬ ਸਿਰ ਪਾਈ ਜਾਂਦੀ ਹੈ। ਗਲੀ-ਸੜੀ ਰੂੜੀ 20 ਕੁ ਪ੍ਰਤੀ ਏਕੜ ਭੋਂ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।

ਬਿਜਾਈ – ਆਮ ਤੌਰ ਤੇ ਪਹਿਲਾਂ ਗੰਢਿਆਂ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਪਰ ਕਈ ਵਾਰੀ ਖੇਤਾਂ ਵਿਚ ਬੀਜ ਵੀ ਬੀਜੇ ਜਾਂਦੇ ਹਨ। ਪਨੀਰੀ ਲਾਉਣ ਦਾ ਕੰਮ ਆਮ ਤੌਰ ਤੇ ਦਸੰਬਰ ਤੇ ਜਨਵਰੀ ‘ਚ ਕੀਤਾ ਜਾਂਦਾ ਹੈ। ਅਗੇਤੀ ਫ਼ਸਲ ਤੋਂ ਝਾੜ ਚੰਗਾ ਮਿਲਦਾ ਹੈ ਪਰ ਗੰਢੇ ਪਾਟ ਬਹੁਤ ਜਾਂਦੇ ਹਨ। ਗੰਢਿਆਂ ਦਾ ਚੰਗਾ ਝਾੜ ਲੈਣ ਲਈ ਖੇਤ ‘ਚੋਂ ਫਾਲਤੂ ਘਾਹ-ਫੂਸ ਤੇ ਨਦੀਨ ਆਦਿ ਦਾ ਨਾਸ਼ ਕਰਨਾ ਬਹੁਤ ਜ਼ਰੂਰੀ ਹੈ। ਗੰਢੇ ਜ਼ਮੀਨ ਵਿਚ ਬਹੁਤ ਡੂੰਘੇ ਨਹੀ ਜਾਂਦੇ ਇਸ ਲਈ ਗੁਡਾਈ ਵੇਲੇ ਜੜ੍ਹਾਂ ਦਾ ਖ਼ਾਸ ਧਿਆਲ ਰੱਖਣਾ ਚਾਹੀਦਾ ਹੈ। ਨਦੀਨ-ਨਾਸ਼ਕ ਦੁਆਇਆ ‘ਚੋਂ ਕਲੋਰੋ ਆਈ. ਪੀ. ਜੀ. ਆਮ ਵਰਤੀ ਜਾਂਦੀ ਹੈ। ਗੰਢਿਆਂ ਦੀ ਫ਼ਸਲ ਨੂੰ ਬਹੁਤ ਵਾਰ ਸਿੰਜਾਈ ਦੀ ਲੋੜ ਪੈਂਦੀ ਹੈ। ਇਸ ਦਾ ਨਿਰਭਰ ਬਹੁਤ ਸਾਰੀਆਂ ਗੱਲਾਂ ਤੇ ਹੈ ਜਿਵੇਂ ਕਿ ਭੂਮੀ ਦੀ ਕਿਸਮ ਤੇ ਪੌਣ-ਪਾਣੀ ਆਦਿ। ਜ਼ਮੀਨ ਵਿਚ ਹਰ ਵੇਲੇ ਕਾਫ਼ੀ ਨਮੀ ਰਹਿਣੀ ਚਾਹੀਦੀ ਹੈ। ਲੰਮੇ ਸੋਕੇ ਪਿੱਛੋਂ ਇਕ ਦਮ ਪਾਣੀ ਦੇਣ ਨਾਲ ਗੰਢਿਆਂ ਦੀ ਬਾਹਰਲੀ ਛਿੱਲ ਪਾਟ ਜਾਂਦੀ ਹੈ। ਹਰੇ ਗੰਢੇ ਛੋਟੀਆਂ ਛੋਟੀਆਂ ਗੱਠੀਆਂ ਬਣਨ ਤੇ ਪੁੱਟ ਲੈਣੇ ਚਾਹੀਦੇ ਹਨ। ਗੰਢੇ ਜੇ ਸੁਕਾ ਕੇ ਰੱਖਣੇ ਹੋਣ ਤਾਂ ਉਹ ਚੰਗੀ ਤਰ੍ਹਾਂ ਪੱਕ ਜਾਣ ਪਿਛੋਂ ਹੀ ਪੁੱਟਣੇ ਚਾਹੀਦੇ ਹਨ। ਜਦੋਂ ਗੰਢਿਆਂ ਦੀਆਂ ਭੂਕਾਂ ਥੱਲੇ ਨੂੰ ਡਿਗਣੀਆਂ ਸ਼ੁਰੂ ਹੋ ਜਾਣ ਤਾਂ ਪੁਟਾਈ ਕਰ ਲੈਣੀ ਚਾਹੀਦੀ ਹੈ। ਪੱਕੇ ਹੋਏ ਗੰਢਿਆਂ ਨੂੰ ਜੇ ਜ਼ਮੀਨ ਬਹੁਤ ਸੁੱਕੀ ਤੇ ਸਖ਼ਤ ਨਾ ਹੋਵੇ ਤਾਂ ਹੱਥ ਨਾਲ ਹੀ ਪੁੱਟ ਲਿਆ ਜਾਂਦਾ ਹੈ। ਕਈ ਵਾਰੀ ਪੁਟਾਈ ਖੁਰਪੇ, ਬੇਲਚੇ ਜਾਂ ਕਹੀ ਨਾਲ ਕੀਤੀ ਜਾਂਦੀ ਹੈ। ਜੇ ਗੰਢਿਆਂ ਨੂੰ ਟੋਕਰੀਆਂ ਜਾ ਪੇਟੀਆਂ ਵਿਚ ਸੰਭਾਲ ਕੇ ਰੱਖਣਾ ਹੋਵੇ ਤਾਂ ਉਨ੍ਹਾਂ ਨੂੰ ਰੱਖਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲਿਆ ਜਾਂਦਾ ਹੈ। ਸੁਕਾਉਣ ਲਈ ਕਿੰਨਾ ਸਮਾਂ ਚਾਹੀਦਾ ਹੈ, ਇਸ ਦਾ ਨਿਰਭਰ ਮੌਸਮ ਤੇ ਹੈ। ਆਮ ਤੌਰ ਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਉਣ ਲਈ ਤਿੰਨ ਚਾਰ ਹਫ਼ਤੇ ਲੱਗ ਜਾਂਦੇ ਹਨ।

ਗੰਢਿਆਂ ਦੀ ਫ਼ਸਲ ਨੂੰ ਆਮ ਤੌਰ ਤੇ ਲੂੰਦਾਰ ਉੱਲੀ, ਵੈਂਗਣੀ ਧੱਬੇ, ਗੰਢਾ-ਕਾਂਗਿਆਰੀ, ਕੀਟਾਣੂ-ਸਾੜਾ ਤੇ ਗਿੱਲਾ ਸਾੜਾ ਜਾਂ ਪੀਲਾਪਣ ਤੋਂ ਛੁੱਟ ਦੂਜੀਆਂ ਬੀਮਾਰੀਆਂ ਵੀ ਲਗਦੀਆਂ ਹਨ। ਇਨ੍ਹਾਂ ਨੂੰ ਰੋਕਣ ਲਈ ਬੋਰਡੋ ਮਿਸ਼ਰਣ ਜਾਂ ਹੋਰ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ।

ਬੀਮਾਰੀਆਂ ਤੋਂ ਇਲਾਵਾ ਗੰਢਿਆਂ ਨੂੰ ਗੰਢਾ-ਥਰਿਪਸ ਅਤੇ ਗੰਢਾ ਕੀਟ ਆਦਿ ਕੀੜੇ ਵੀ ਨੁਕਸਾਨ ਪਹੁੰਚਾਉਂਦੇ ਹਨ।ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਡੀ.ਡੀ. ਟੀ. ਜਾਂ ਐਲਡਰਿਨ ਦਾ ਸਪਰੇਅ ਕਰਦੇ ਰਹਿਣਾ ਚਾਹੀਦਾ ਹੈ। ਬੋਰਡੋ ਮਿਸ਼ਰਣ ਵੀ ਕਾਫ਼ੀ ਲਾਭਵੰਦ ਸਿੱਧ ਹੋ ਸਕਦਾ ਹੈ।

ਹ. ਪੁ. – ਸਬਜ਼ੀਆਂ – ਚੌਧਰੀ : 110


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਗੰਢਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੰਢਾ, (ਗੰਢਾ+ਆ) \ ਪੁਲਿੰਗ : ਪਿਆਜ਼, ਗੱਠਾ, ਜ਼ਮੀਨ ਵਿੱਚੋਂ ਉਪਜਿਆ ਗੰਢ ਦੇ ਆਕਾਰ ਦਾ ਇੱਕ ਕੰਦ

–ਗੰਢੇ ਗੁੱਡ, ਪੁਲਿੰਗ : ੧. ਗੰਢਿਆਂ ਦੀ ਗੋਡੀ ਕਰਨ ਵਾਲਾ ਆਦਮੀ; ਮਜ਼ਦੂਰ ਆਦਮੀ; ੨. ਉਜੱਡ, ਅਣਪੜ੍ਹ, ਅਸੱਭਯ ਆਦਮੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 5, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-11-59-18, ਹਵਾਲੇ/ਟਿੱਪਣੀਆਂ:

ਗੰਢਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੰਢਾ, (ਮੁਲਤਾਨੀ) \ (ਸਿੰਧੀ : ਗਿੰਢੁ) \ ਪੁਲਿੰਗ : ਇੱਕ ਕਿਸਮ ਦਾ ਬੰਨ੍ਹ ਜੋ ਪਾਣੀ ਦੀ ਸਤ੍ਹਾ ਉੱਚੀ ਕਰਨ ਲਈ ਲਾਇਆ ਜਾਂਦਾ ਹੈ ਪਰ ਇਹ ਪਾਣੀ ਦਾ ਪੂਰਾ ਵਹਾ ਨਹੀਂ ਰੋਕਦਾ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 5, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-02-44-30, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.