ਗੰਧਕ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Sulphur (ਸਅੱਲਫਅ:) ਗੰਧਕ: ਇਹ ਗ਼ੈਰ-ਧਾਤੂ (non-metallic) ਪੀਲੇ ਰੰਗ ਦਾ ਤੱਤ ਹੈ, ਜਿਹੜਾ ਜਵਾਲਾਮੁਖੀ ਮੋਘਿਆਂ (vents), ਗਰਮ ਚਸ਼ਮੇ, ਵਾਸ਼ਪ ਜਾਂ ਵਾਯੂ ਮੁੱਖ (fuma-role) ਆਦਿ ਦੇ ਆਲੇ-ਦੁਆਲੇ ਨੇੜੇ ਹੀ ਪਾਇਆ ਜਾਂਦਾ ਹੈ। ਇਹ ਸਪੇਨ ਵਿੱਚ ਲੋਹ ਪਾਇਰਾਇਟਸ (iron pyrites) ਤੋਂ ਅਤੇ ਫਰਾਂਸ ਵਿੱਚ ਪ੍ਰਕ੍ਰਿਤਕ ਗੈਸ ਅਤੇ ਤੇਲ ਤੋਂ ਪ੍ਰਾਪਤ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਗੰਧਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਧਕ [ਨਾਂਇ] ਇੱਕ ਅਧਾਤੀ ਤੱਤ ਦਾ ਨਾਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੰਧਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਧਕ. ਸੰ. गन्धक. ਸੰਗ੍ਯਾ—ਗੰਧਰਕ. ਗੋਗਿਰਦ. Sulphur. ਇਹ ਖਾਨਿ ਵਿੱਚੋਂ ਨਿਕਲਦੀ ਹੈ. ਰੰਗ ਪੀਲਾ ਅਤੇ ਲਾਲ ਹੁੰਦਾ ਹੈ. ਇਹ ਖਲੜੀ (ਤੁਚਾ) ਦੇ ਰੋਗਾਂ ਵਿੱਚ ਬਹੁਤ ਵਰਤੀ ਜਾਂਦੀ ਹੈ.1 ਹੋਰ ਅਨੇਕ ਬੀਮਾਰੀਆਂ ਵਿੱਚ ਵੈਦ ਇਸ ਨੂੰ ਦਿੰਦੇ ਹਨ. ਗੰਧਕ ਬਾਰੂਦ ਦਾ ਭੀ ਇੱਕ ਅੰਗ ਹੈ. ਜੋ ਵੈਦ੍ਯਕ ਗ੍ਰੰਥ ਭਾਵ ਪ੍ਰਕਾਸ਼ ਆਦਿ ਪਾਰੇ ਨੂੰ ਸ਼ਿਵ ਦਾ ਵੀਰਯ ਮੰਨਦੇ ਹਨ ਉਹ ਗੰਧਕ ਨੂੰ ਪਾਰਵਤੀ ਦੀ ਰਜ ਦੱਸਦੇ ਹਨ। ੨ ਵਿ—ਸੂਚਕ. ਜਤਲਾਉਣ ਵਾਲਾ। ੩ ਗੰਧ (ਬੂ) ਕਰਨ ਵਾਲਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First