ਘੁੱਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁੱਟ (ਨਾਂ,ਪੁ) ਪੀਤੀ ਜਾਣ ਵਾਲੀ ਚੀਜ਼ ਦੀ ਇੱਕ ਵੇਰ ਸੰਘ ਵਿੱਚੋਂ ਲੰਘਣ ਜਿੰਨੀ ਮਿਕਦਾਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘੁੱਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁੱਟ [ਨਾਂਪੁ] ਪੀਣ ਵਾਲ਼ੀ ਚੀਜ਼ ਜਿੰਨੀ ਇੱਕ ਵਾਰ ਗਲ਼ੇ ਵਿੱਚੋਂ ਲੰਘ ਸਕੇ [ਨਾਇ] ਦੱਬ, ਕੱਸ; ਹੁੰਮ੍ਹਸ, ਵੱਟ (ਗਰਮੀ)
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੁੱਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੁੱਟ, (ਘੁੱਟਣਾ) \ ਇਸਤਰੀ ਲਿੰਗ : ੧. ਦੱਬ, ਕਸ; ੨. ਹੁੱਮ, ਹੁੱਸੜ
–ਘੁਟ ਘੁਟ ਕੇ, ਕਿਰਿਆ ਵਿਸ਼ੇਸ਼ਣ : ਨੱਪ ਨੱਪ (ਕੇ) ; ਦੱਬ ਦੱਬ (ਕੇ); ਕਾਬੂ ਕਰ ਕਰ ਕੇ, ਸਬਰ ਨਾਲ
–ਘੁਟ ਘੁਟ ਕੇ ਮਰਨਾ, ਮੁਹਾਵਰਾ : ਤੰਗੀ ਅਤੇ ਤਕਲੀਫ਼ ਵਿੱਚ ਜਾਨ ਦੇਣਾ, ਰੰਜ ਅਤੇ ਗਮ ਨਾਲ ਮਰਨਾ, ਤੰਗੀ ਅਤੇ ਬੇਕਸੀ ਦੀ ਹਾਲਤ ਵਿੱਚ ਮਰਨਾ
–ਘੁੱਟ ਵੱਟਣਾ, ਮੁਹਾਵਰਾ : ੧. ਕਿਸੇ ਗੱਲ ਜਾਂ ਚੀਜ਼ ਨੂੰ ਪਰਗਟ ਨਾ ਹੋਣ ਦੇਣਾ ਸਗੋਂ ਆਪਣੇ ਮਨ ਵਿੱਚ ਹੀ ਡੱਕੀ ਰੱਖਣਾ, ਸਬਰ ਕਰਨਾ, ਚੁੱਪ ਕਰ ਕੇ ਰਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-12-11-09-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First