ਘੇਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੇਰ 1 [ਨਾਂਇ] ਗਿਰਦਾ, ਚੱਕਰ , ਵਲ਼ਗਣ, ਘੇਰਾ; ਸਿਰ ਦਾ ਚੱਕਰ ਖਾਣ ਦਾ ਭਾਵ, ਦਿਲ ਨੂੰ ਘਬਰਾਹਟ ਹੋਣ ਦਾ ਭਾਵ 2. [ਨਾਂਪੁ] (ਲਹਿੰ) ਉਹ ਦੁੱਧ ਜਾਂ ਦਹੀਂ ਜਿਸ ਵਿੱਚੋਂ ਮੱਖਣ ਨਾ ਕੱਢਿਆ ਹੋਵੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੇਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੇਰ. ਸੰਗ੍ਯਾ—ਘੁਮੇਰੀ. “ਤੀਨ ਆਵਰਤ ਕੀ ਚੂਕੀ ਘੇਰ.” (ਰਾਮ ਮ: ੫) ਤਿੰਨ ਗੁਣਾਂ ਦੀ ਘੁਮਣਵਾਣੀ ਤੋਂ ਹੋਈ ਸਿਰ (ਆਤਮਾ) ਨੂੰ ਘੁਮੇਰੀ ਮਿਟ ਗਈ. ਅਰਥਾਤ ਤ੍ਰਿਗੁਣਾਤਮਕ ਪ੍ਰਕ੍ਰਿਤੀ ਆਪਣਾ ਫਰਜ ਪੂਰਾ ਕਰਕੇ ਮੁਕ੍ਤਾਤਮਾ ਤੋਂ ਉਪਰਾਮ ਹੋ ਗਈ। ੨ ਵਲਗਣ। ੩ ਚੌਫੇਰਾ. ਚੌਗਿਰਦਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੇਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘੇਰ (ਸੰ.। ਪੰਜਾਬੀ ਘੇਰਨਾ ਤੋਂ ਘੇਰਾ ਤੇ ਘੇਰ) ਗੋਲਾਕਾਰ , ਚੱਕ੍ਰ , ਭ੍ਰਮਰੀ। ਯਥਾ-‘ਤੀਨਿ ਆਵਰਤ ਕੀ ਚੂਕੀ ਘੇਰ’ ਤਿੰਨ ਗੁਣਾਂ ਦੀ ਭ੍ਰਮਰੀ ਦੂਰ ਹੋ ਗਈ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 33334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘੇਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੇਰ, (ਘੇਰਨਾ) : ੧. ਗਿਰਦਾ, ਚੱਕਰ, ਵਲਗਣ, ਹਾਤਾ, ਚਹੁਆਂ ਪਾਸਿਆਂ ਦਾ ਫੈਲਾਉ, ਫੇਰ, ਘੇਰਾ (ਲਾਗੂ ਕਿਰਿਆ : ਹੋਣਾ, ਪਾਉਣਾ, ਰੱਖਣਾ); ੨. ਸਿਰ ਦਾ ਚੱਕਰ ਖਾਣਾ, ਘੁਮੇਰ, ਦਿਲ ਦੀ ਘਬਰਾਹਟ ( ਲਾਗੂ ਕਿਰਿਆ : ਆਉਣਾ, ਚੜ੍ਹਨਾ, ਪੈਣਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-15-02-35-56, ਹਵਾਲੇ/ਟਿੱਪਣੀਆਂ:
ਘੇਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੇਰ, (ਲਹਿੰਦੀ) \ (ਘੇ=ਘਿਉ+ਰ=ਵਾਲਾ) \ ਪੁਲਿੰਗ : ਉਹ ਦੁੱਧ ਜਾਂ ਦਹੀਂ ਜਿਸ ਵਿੱਚੋਂ ਮੱਖਣ ਦਾ ਕਢਿਆ ਗਿਆ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-15-02-36-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First