ਘੋਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੋਰ [ਵਿਸ਼ੇ] ਭਿਆਨਕ, ਸੰਗੀਨ, ਬਹੁਤ ਜ਼ਿਆਦਾ, ਬਹੁਤਾ; ਗਾੜ੍ਹਾ, ਸੰਘਣਾ; ਗਹਿਰਾ, ਘਣਾ , ਘੁੱਪ (ਹਨ੍ਹੇਰਾ)
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੋਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੋਰ. ਸੰਗ੍ਯਾ—ਘੋਟ. ਘੋੜਾ. “ਮ੍ਰਿਗ ਪਕਰੇ ਬਿਨ ਘੋਰ ਹਥੀਆਰ.” (ਭੈਰ ਮ: ੫) “ਘੋਰ ਬਿਨਾ ਕੈਸੇ ਅਸਵਾਰ?” (ਗੌਂਡ ਕਬੀਰ) ੨ ਸੰ. ਵਿ—ਗਾੜ੍ਹਾ. ਸੰਘਣਾ। ੩ ਭਯੰਕਰ. ਡਰਾਉਣਾ. “ਗੁਰ ਬਿਨੁ ਘੋਰ ਅੰਧਾਰ.” (ਮ: ੨ ਵਾਰ ਆਸਾ) ੪ ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। ੫ ਸੰਗ੍ਯਾ—ਗਰਜਨ. ਗੱਜਣ ਦੀ ਕ੍ਰਿਯਾ. “ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ.” (ਮਲਾ ਮ: ੪ ਪੜਤਾਲ) ੬ ਧ੍ਵਨਿ. ਗੂੰਜ. “ਤਾਰ ਘੋਰ ਬਾਜਿੰਤ੍ਰ ਤਹਿ.” (ਮ: ੧ ਵਾਰ ਮਲਾ) ੭ ਦੇਖੋ, ਘੋਲਨਾ. “ਮ੍ਰਿਗਮਦ ਗੁਲਾਬ ਕਰਪੂਰ ਘੋਰ.” (ਕਲਕੀ) “ਹਲਾਹਲ ਘੋਰਤ ਹੈਂ.” (ਰਾਮਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੋਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘੋਰ (ਸੰ.। ਸੰਸਕ੍ਰਿਤ ਘੋਟਕਾ। ਪ੍ਰਾਕ੍ਰਿਤ ਘੋੜਾ। ਪੰਜਾਬੀ ਘੋੜਾ। ਹਿੰਦੀ ਘੋੜਾ, ਘੋਰਾ , ਘੋਰ) ੧. ਘੋੜਾ। ਯਥਾ-‘ਮ੍ਰਿਗ ਪਕਰੇ ਬਿਨੁ ਘੋਰ’ ਘੋੜੇ ਥੋਂ ਬਾਝ ਸ਼ਿਕਾਰ ਕਾਬੂ ਆਇਆ ਭਾਵ ਨਿਰਯਤਨ ਮਨ ਕਾਬੂ ਹੋ ਗਿਆ ਹੈ।
੨. (ਗੁ.। ਸੰਸਕ੍ਰਿਤ) ਭ੍ਯਾਨਕ, ਡਰਾਉਣਾ। ਯਥਾ-‘ਘੋਰ ਮਹਲ ਸਦਾ ਰੰਗਿ ਰਾਤਾ’।
ਦੇਖੋ, ‘ਘੋਰ ਅੰਧਾਰ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 33305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘੋਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੋਰ, (ਸੰਸਕ੍ਰਿਤ : घोर) \ ਵਿਸ਼ੇਸ਼ਣ : ੧. ਸੰਗੀਨ, ਸ਼ਦੀਦ, ਸਖ਼ਤ, ਡਰਾਉਣਾ, ਭਿਆਨਕ; ੨. ਰੋਹਬ ਵਾਲਾ; ੩. ਬਹੁਤ ਜ਼ਿਆਦਾ, ਅਤੀ, ਬਹੁਤਾ; ੪. ਗਾੜ੍ਹਾ, ਸੰਘਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-19-04-25-48, ਹਵਾਲੇ/ਟਿੱਪਣੀਆਂ:
ਘੋਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੋਰ, ਪੁਲਿੰਗ : ਘੋੜਾ : ‘ਘੋਰ ਬਿਨਾ ਕੈਸੇ ਅਸਵਾਰ’
(ਗੌਂਡ ਕਬੀਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-19-04-26-13, ਹਵਾਲੇ/ਟਿੱਪਣੀਆਂ:
ਘੋਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੋਰ, (ਹਿੰਦੀ : घूर) \ ਪੁਲਿੰਗ : ਗਰਦ
–ਘੋਰ ਸਾਧਣਾ, ਕਿਰਿਆ ਸਕਰਮਕ : ਮੈਲੀ ਦਸ਼ਾ ਵਿੱਚ ਰਹਿਣਾ
(ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-23-07-01-00, ਹਵਾਲੇ/ਟਿੱਪਣੀਆਂ:
ਘੋਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘੋਰ, (ਸੰਸਕ੍ਰਿਤ : घोर=ਗਹਿਰਾ, ਘਣਾ) \ ਪੁਲਿੰਗ : ਘੁੱਪ ਅਨ੍ਹੇਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-12-23-07-01-22, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First