ਘੋਰ ਅਣਗਹਿਲੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Gross negligence_ਘੋਰ ਅਣਗਹਿਲੀ: ‘ਅਣਗਹਿਲੀ ’ ਅਤੇ ਘੋਰ ਅਣਗਹਿਲੀ ਵਿਚ ਫ਼ਰਕ ਤਾਂ ਕੀਤਾ ਜਾਂਦਾ ਹੈ, ਪਰ ਕਈ ਵਾਰੀ ਦੋਹਾਂ ਵਿਚਕਾਰ ਲਾਈਨ ਖਿੱਚਣੀ ਔਖੀ ਹੋ ਜਾਂਦੀ ਹੈ। ਘੋਰ ਅਣਗਹਿਲੀ ਦਾ ਮਤਲਬ ਅਤਿ ਦਰਜੇ ਦੀ ਅਣਗਹਿਲੀ ਲਿਆ ਜਾਂਦਾ ਹੈ। ਇਸ ਤਰ੍ਹਾਂ ਦੀ ਅਣਗਹਿਲੀ ਕੇਵਲ ਪੇਸ਼ਬੀਨੀ ਜਾਂ ਨਿਰਨੇ ਦੀ ਗ਼ਲਤੀ ਤੋਂ ਪੈਦਾ ਨਹੀਂ ਹੁੰਦੀ, ਸਗੋਂ ਇਸ ਦਾ ਕਾਰਨ ਦੋਸ਼ਪੂਰਨ ਕੋਤਾਹੀ ਹੁੰਦਾ ਹੈ।
ਬਲਿਥ ਬਨਾਮ ਬਰਮਿੰਘਮ ਵਾਟਰਵਰਕਸ ਕੰਪਨੀ [(1856), ਐਕਸ. 781] ਅਨੁਸਾਰ ‘ਅਣਗਹਿਲੀ’ ਦੀ ਪਰਿਭਾਸ਼ਾ ਨਿਮਨ-ਅਨੁਸਾਰ ਹੈ:-
‘‘ਅਣਗਹਿਲੀ ਦਾ ਮਤਲਬ ਅਜਿਹਾ ਕੰਮ ਕਰਨ ਵਿਚ ਉਕਾਈ ਕਰਨਾ ਹੈ ਜੋ ਇਕ ਬਾਦਲੀਲ ਆਦਮੀ ਨੂੰ ਮਨੁੱਖੀ ਕਾਰ-ਵਿਹਾਰ ਦੇ ਆਚਾਰ ਵਿਨਿਯਮਤ ਕਰਨ ਵਾਲੇ ਵਿਚਾਰਾਂ ਅਨੁਸਾਰ ਕਰਨਾ ਚਾਹੀਦਾ ਹੈ ਜਾਂ ਅਜਿਹਾ ਕੰਮ ਕਰਨਾ ਹੈ ਜੋ ਇਕ ਸਿਆਣਾ ਜਾਂ ਬਾਦਲੀਲ ਆਦਮੀ ਨਹੀਂ ਕਰੇਗਾ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First