ਚਕਵਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਕਵਾ (ਨਾਂ,ਪੁ) ਵੇਖੋ : ਚਕੋਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਕਵਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚਕਵਾ ਸੰਗ੍ਯਾ—ਚਕ੍ਰਵਾਕ. ਚਕ੍ਰਵਾਕੀ. ਕੋਕ. ਸੁਰਖ਼ਾਬ. Anas Casarca. (Ruddy goose ਅਥਵਾ Brahminy duck) ਇਨ੍ਹਾਂ ਦਾ ਸੂਰਜ ਨਾਲ ਪ੍ਰੇਮ ਹੈ. ਰਾਤ੍ਰਿ ਨੂੰ ਕਾਵ੍ਯਗ੍ਰੰਥਾਂ ਅਨੁਸਾਰ ਇਹ ਆਪੋਵਿੱਚੀ ਵਿਛੁੜ ਜਾਂਦੇ ਹਨ. “ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ.” (ਸ੍ਰੀ ਅ: ਮ: ੧) ਦੇਖੋ, ਚਕਈ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਕਵਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਕਵਾ : ਇਹ ਉੱਤਰੀ ਅਫ਼ਰੀਕਾ ਅਤੇ ਸਪੇਨ ਤੋਂ ਮੰਗੋਲੀਆ ਤੱਕ ਮਿਲਣ ਵਾਲਾ ਬੱਤਖ਼ ਵਰਗਾ ਪੰਛੀ ਹੈ। ਇਸ ਨੂੰ ਚੱਕਰਵਾਕ ਵੀ ਕਹਿੰਦੇ ਹਨ। ਇਹ ਏਵੀਜ਼ ਸ਼੍ਰੇਣੀ ਦੇ ਐਨਸੱਰੀ-ਫ਼ਾੱਰਮੀਜ਼ ਵਰਗ, ਅਨੇਟਡੀ, (Antidae) ਕੁਲ ਅਤੇ ਕਸਾਰਕਾ (Casarca) ਪ੍ਰਜਾਤੀ ਨਾਲ ਸਬੰਧਤ ਹੈ। ਇਹ ਪੰਛੀ ਕਾਫ਼ੀ ਲੰਬਾ ਸੰਤਰੀ ਰੰਗਾ ਦਾ ਪੀਲਾ ਸਿਰ ਅਤੇ ਖੰਭਾਂ ਉੱਤੇ ਚਿੱਟੇ ਚਟਾਖ਼ ਵਾਲਾ ਹੁੰਦਾ ਹੈ।

ਨਰ ਤੇ ਮਾਦਾ ਪੰਛੀ ਲਗਭਗ ਇਕੋ ਜਿਹੇ ਹੁੰਦੇ ਹਨ। ਮਾਦਾ ਦਾ ਰੰਗ ਨਰ ਨਾਲੋਂ ਕੁਝ ਹਲਕਾ ਹੁੰਦਾ ਹੈ।
ਚਕਵੇ ਦੀ ਇਕ ਪ੍ਰਸਿੱਧ ਜਾਤੀ ਸ਼ਾਹ ਚਕਵਾ (Tadorna tadorna) ਹੈ। ਇਹ ਕਾਲੇ-ਚਿੱਟੇ ਰੰਗ ਦਾ ਬਹੁਤ ਖ਼ੂਬਸੂਰਤ ਚਿਤਕਬਰਾ ਪੰਛੀ ਹੈ। ਇਹ ਆਕਾਰ ਅਤੇ ਆਦਤਾਂ ਵਿਚ ਚਕਵੇ ਵਰਗਾ ਹੀ ਹੈ।
ਇਸ ਜਾਤੀ ਦੇ ਨਰ ਪੰਛੀ ਬੜੀ ਦਰਦਨਾਕ ਸੁਰੀਲੀ ਆਵਾਜ਼ ਕੱਢਦੇ ਹਨ ਅਤੇ ਸਾਰਾ ਸਾਲ ਲੜਨ ਲਈ ਤਿਆਰ ਰਹਿੰਦੇ ਹਨ। ਪ੍ਰਜਣਨ ਰੁੱਤ ਵਿਚ ਮਾਦਾ ਕਈ ਨਰ ਪੰਛੀਆਂ ਨੂੰ ਲੜਨ ਲਈ ਉਕਸਾਉਂਦੀ ਹੈ ਅਤੇ ਜੇਤੂ ਵੱਲ ਹੋ ਜਾਂਦੀ ਹੈ। ਇਹ ਪੰਛੀ ਖਰਗੋਸ਼ ਆਦਿ ਦੀ ਖੁੱਡ ਨੂੰ ਆਲ੍ਹਣਾ ਬਣਾਉਂਦੇ ਹਨ। ਮਾਦਾ ਇਕੱਲੀ ਹੀ ਆਲ੍ਹਣੇ ਵਿਚ ਹੁੰਦੀ ਹੈ ਅਤੇ ਮੁਲਾਇਮ ਅੰਡੇ ਦਿੰਦੀ ਹੈ।
ਹ. ਪੁ.––ਐਨ. ਬ੍ਰਿ. ਮਾ. 9 : 128; ਹਿੰ. ਵਿ. ਕੋ. 4 : 152
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਚਕਵਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਕਵਾ, (ਪ੍ਰਾਕ੍ਰਿਤ : चक्कवाक; ਸੰਸਕ੍ਰਿਤ : चक़वाक) \ ਪੁਲਿੰਗ : ਇੱਕ ਪੰਖੇਰੂ, ਸੁਰਖ਼ਾਬ, ਇਸ ਬਾਰੇ ਪਰਸਿੱਧੀ ਹੈ ਕਿ ਰਾਤ ਨੂੰ ਇਹ ਚਕਵੀ ਤੋਂ ਵਿੱਛੜ ਜਾਂਦਾ ਹੈ
–ਚਕਵੀ, ਇਸਤਰੀ ਲਿੰਗ : ਚਕਵੇ ਦੀ ਮਦੀਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 378, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-08-10-51-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First