ਚਚਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਚਾ. ਸੰਗ੍ਯਾ—ਚਾਚਾ. ਪਿਤਾ ਦਾ ਛੋਟਾ ਭਾਈ । ੨ ਚੱਚਾ ਅੱਖਰ. “ਚਚਾ ਚਰਨਕਮਲ ਗੁਰ ਲਾਗਾ.” (ਬਾਵਨ) ੩ ਚ ਅੱਖਰ ਦਾ ਉੱਚਾਰਣ । ੪ ਚਰਚਾ ਦਾ ਸੰਖੇਪ. “ਅਲੀ ਅਲਿ ਮੇਰ ਚਚਾ ਗੁਨ ਰੇ.” (ਮਾਰੂ ਮ: ੧) ਭੌਰਾ ਭੌਰੀ ਕਮਲ ਦੀ ਗੁਨਚਰਚਾ ਵਿੱਚ ਮਸਤ ਹਨ. ਦੇਖੋ, ਮੇਰ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਚਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

 

ਚਚਾ* (ਸੰ.। ਪੰਜਾਬੀ) ੧. ਗੁਰਮੁਖੀ ਪੈਂਤੀ ਦਾ ਯਾਰ੍ਹਵਾਂ ਅੱਖਰ , ਇਸ ਅਖਰ ਦ੍ਵਾਰਾ ਸਤਿਗੁਰੂ ਜੀ ਉਪਦੇਸ਼ ਕਰਦੇ ਹਨ।

੨. ਚੁੰਘਨਾ, ਗ੍ਰਹਨ ਕਰਨਾ। ਯਥਾ-‘ਮੇਰ ਚਚਾ ਗੁਨ ਰੇ’ (ਮੇਰ) ਉਪਰੋਂ ਹੀ (ਭੌਰੇ ਕਵਲ ਦੀ ਸੁਗੰਧੀ ਰੂਪ) ਗੁਨ ਨੂੰ ਗ੍ਰਹਣ ਕਰਦੇ ਹਨ।

----------

* ਪ੍ਰਾਕ੍ਰਿਤ ਭਾਸ਼ਾ ਵਿਚ ‘ਚਚ੍ਚਾ’ ਦੇ ਅਰਥ ਹਨ, ਚਰਚਾ।

 


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.