ਚਾਨਣੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਾਨਣੀ (ਨਾਂ,ਇ) 1 ਚੰਦਰਮਾ ਦੀ ਰੌਸ਼ਨੀ 2 ਬਾਂਸਾਂ ਅਤੇ ਰੱਸਿਆਂ ਸਹਾਰੇ ਤਾਣਿਆ ਕੱਪੜਾ 3 ਫ਼ਸਲਾਂ ਨੂੰ ਮੁਰਝਾ ਦੇਣ ਵਾਲੀ ਅਸਮਾਨੀ ਬਿਜਲੀ ਦੀ ਚਮਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਾਨਣੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਾਨਣੀ [ਨਾਂਇ] ਵੇਖੋ ਚਾਨਣ; ਚੰਨ ਦੀ ਰੋਸ਼ਨੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਾਨਣੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਾਨਣੀ, (ਸੰਸਕ੍ਰਿਤ : चन्द्र=ਚੰਨ) \ ਇਸਤਰੀ ਲਿੰਗ : ੧. ਚੰਦ ਦੀ ਚਾਨਣੀ, ਲੋ, ਚੰਦ ਦੀ ਰੌਸ਼ਨੀ; ੨. ਸਾਏਬਾਨ, ਤਾਣਿਆ ਹੋਇਆ ਕਪੜਾ, ਚੰਦੋਆ, ਹੇਠਾਂ ਵਿਛਾਉਣ ਵਾਲੀ ਵੱਡੀ ਸਫ਼ੈਦ ਚਾਦਰ; ੩. ਬਿਜਲੀ ਦੀ ਲਿਸ਼ਕ; ੪. ਘੋੜਿਆਂ ਦਾ ਇੱਕ ਰੋਗ, ਮੂੰਹਖੁਰ, ਪੋਖਰ; ਜਿਸ ਵਿੱਚ ਚਾਨਣ ਹੋਵੇ (ਭਾਈ ਬਿਸ਼ਨਦਾਸ ਪੁਰੀ)
–ਚਾਨਣੀ ਪੈਣਾ, ਕਿਰਿਆ ਸਮਾਸੀ : ਲਿਸ਼ਕਾਰਾ ਵੱਜਣਾ, ਬਿਜਲੀ ਪੈਣਾ
–ਚਾਨਣੀ ਮਾਰ ਜਾਣਾ, ਮੁਹਾਵਰਾ : ੧. ਚਾਨਣੀ ਦਾ ਅਸਰ ਹੋਣਾ; ੨. ਫਾਲਜ ਹੋ ਜਾਣਾ; ੩. ਚਾਨਣੀ ਦਾ ਜ਼ਖਮ ਨੂੰ ਖਰਾਬ ਕਰ ਦੇਣਾ; ੪. ਬਿਜਲੀ ਚਮਕਣ ਕਰ ਕੇ ਫ਼ਸਲ ਦਾ ਨਾਸ਼ ਹੋ ਜਾਣਾ (ਭਾਈ ਬਿਸ਼ਨਦਾਸ ਪੁਰੀ)
–ਚਾਰ ਦਿਨਾਂ ਦੀ ਚਾਨਣੀ ਫੇਰ ਅਨ੍ਹੇਰੀ ਰਾਤ, ਅਖੌਤ : ਸੁਖ, ਧਨ ਜਾਂ ਮੌਜ–ਮੇਲਾ ਥੋੜੇ ਹੀ ਦਿਨ ਰਹਿੰਦਾ ਹੈ ਤੇ ਫੇਰ ਉਹੋ ਸਾਧਾਰਨ ਹਾਲਤ ਹੋ ਜਾਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-02-02-46-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First