ਚਿਖਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚਿਖਾ ਸੰ. ਚਿਤਾ. ਸੰਗ੍ਯਾ—ਮੁਰਦਾ ਦਾਹ ਕਰਨ ਲਈ ਲੱਕੜਾਂ ਦਾ ਚਿਣਿਆ ਹੋਇਆ ਢੇਰ. ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜਿਨ੍ਹਾਂ ਬਿਰਛਾਂ ਵਿੱਚ ਦੁੱਧ ਹੈ ਉਨ੍ਹਾਂ ਦੀ ਲੱਕੜ ਚਿਤਾ ਲਈ ਉੱਤਮ ਹੈ, ਅਤੇ ਨਰ ਮੁਰਦੇ ਨੂੰ ਦੱਖਣ ਵੱਲ ਪੈਰ ਕਰਕੇ ਚਿਤਾ ਪੁਰ ਮੂਧਾ ਪਾਉਣਾ ਚਾਹੀਏ ਅਰ ਇਸਤ੍ਰੀ ਨੂੰ ਸਿੱਧੇ ਮੂੰਹ ਲੇਟਾਉਣਾ ਵਿਧਾਨ ਹੈ. ਸਿੱਖਮਤ ਵਿੱਚ ਚਿਤਾ ਸੰਬੰਧੀ ਕੋਈ ਖ਼ਾਸ ਲੱਕੜ ਜਾਂ ਦਿਸ਼ਾ ਦਾ ਨੇਮ ਨਹੀਂ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਿਖਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚਿਖਾ, (=ਚਿਤਾ; ਪ੍ਰਾਕ੍ਰਿਤ : चियका, चियगा; ਸੰਸਕ੍ਰਿਤ : चिता) \ ਇਸਤਰੀ ਲਿੰਗ : ਚਿਤਾ, ਮੁਰਦਾ ਸਾੜਨ ਲਈ ਲੱਕੜਾਂ ਦਾ ਢੇਰ, ਮੜ੍ਹੀ ਜੋ ਮੁਰਦੇ ਨੂੰ ਸਾੜਨ ਵਾਸਤੇ ਬਣਾਈ ਹੋਵੇ, ਬਲਦੀ ਮੜ੍ਹੀ

–ਚਿਖ਼ਾ ਤੇ ਚੜ੍ਹਨਾ, ਮੁਹਾਵਰਾ : ਬੜੀ ਭਾਰੀ ਮੁਸੀਬਤ ਮੁੱਲ ਲੈਣਾ, ਬਿਪਤਾ ਵਿੱਚ ਪੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 42, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-07-02-06-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.