ਚੋਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਣਾ. ਕ੍ਰਿ—ਚੋ ਲੈਣਾ. ਦੁਹਨ ਕਰਨਾ. ਚੁਆਉਣਾ ਟਪਕਾਉਣਾ. “ਅੰਮ੍ਰਿਤ ਹਰਿ ਮੁਖਿ ਚੋਇ ਜੀਉ.” (ਆਸਾ ਛੰਤ ਮ: ੪) ਚੁਇਣਾ ਕ੍ਰਿਯਾ ਦਾ ਰੂਪਾਂਤਰ ਭੀ ਚੋਣਾ ਹੈ. ਟਪਕਣਾ। ੨ ਵਿ—ਚੁਗਣ ਵਾਲਾ. ਚੁਣਨ ਵਾਲਾ। ੩ ਸੰਗ੍ਯਾ—ਇੱਕ ਖਤ੍ਰੀ ਗੋਤ੍ਰ. ਸ਼੍ਰੀ ਗੁਰੂ ਨਾਨਕ ਦੇਵ ਦਾ ਸਹੁਰਾ ਬਾਬਾ ਮੂਲਚੰਦ ਇਸੇ ਜਾਤਿ ਦਾ ਸੀ.
“ਭਾਖਤ ਜੈਰਾਮ ਚੋਣਾ ਗੋਤ ਮੂਲਾ ਨਾਮ ਤਿਂਹ
ਤਨੁਜਾ ਹੈ ਧਾਮ ਸੋ ਰੰਧਾਵੇ ਪਟਵਾਰੀਆ.”
(ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First