ਚੋਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਲਾ ਦੇਖੋ, ਚੋਲ ੧. ਅਤੇ ੨ “ਗੁਣਨਿਧਾਨੁ ਪ੍ਰਗਟਿਓ ਇਹ ਚੋਲੈ.” (ਕਾਨ ਮ: ੫) “ਲਾਲ ਚੋਲਨਾ ਤੈ ਤਨਿ ਸੋਹਿਆ.” (ਆਸਾ ਮ: ੫) “ਭਇਆ ਪੁਰਾਣਾ ਚੋਲਾ.” (ਸ੍ਰੀ ਮ: ੧) “ਮੇਰੈ ਕੰਤੁ ਨ ਭਾਵੈ ਚੋਲੜਾ.” (ਤਿਲੰ ਮ: ੧) ਪਾਖੰਡ ਦਾ ਲਿਬਾਸ ਨਹੀਂ ਭਾਉਂਦਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੋਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੋਲਾ (ਸੰ.। ਸੰਸਕ੍ਰਿਤ ਚੋਲ:) ਝੱਗਾ , ਜਾਮਾ। ਯਥਾ-‘ਰਤਾ ਮੇਰਾ ਚੋਲਾ’*।
੨. ਚੁਹਲ, ਖੁਸ਼ੀ। ਯਥਾ-‘ਇਹੁ ਨਾਨਕ ਕੀਨੋ ਚੋਲਾੑ ’।
੩. ਕੋਈ ਸੁਆਦੀ ਖਾਣ ਦੀ ਚੀਜ਼। ਯਥਾ-‘ਮਿਲੇ ਸਾਚਾ ਚੋਲਾ ਰਾਮ’।
੪. ਕਈ ਗ੍ਯਾਨੀ ਚੋਲਾ ਤੋਂ ਮੁਰਾਦ ਬੁਧੀ ਤੋਂ ਬੀ ਲੈਂਦੇ ਹਨ।
----------
* ਗ੍ਯਾਨੀ ਦਸਦੇ ਹਨ, ਜਿਸ ਪਿੰਡ ਇਹ ਸ਼ਬਦ ਉਚਾਰਿਆ ਗਿਆ ਸੀ ਉਸ ਦਾ ਨਾਮ ਹੁਣ ਤਕ ਚੋਲਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚੋਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਚੋਲਾ : ਦੱਰਾ––ਇਹ ਪੂਰਬੀ ਹਿਮਾਲਾ ਦੀ ਚੋਲਾ ਪਰਬਤ-ਲੜੀ ਵਿਚ ਇਕ ਦੱਰਾ ਹੈ ਜੋ ਸਮੁੰਦਰੀ ਸਤ੍ਹਾ ਤੋਂ ਲਗਭਗ 3,350 ਮੀ. ਦੀ ਉਚਾਈ ਤੇ ਸਥਿਤ ਹੈ। ਇਹ ਦੱਰਾ ਸਿੱਕਮ ਅਤੇ ਚੁਬੀ ਵਾਦੀ (ਤਿੱਬਤ) ਨੂੰ ਮਿਲਾਉਂਦਾ ਹੈ।
27° 25' ਉ. ਵਿਥ.; 88° 49' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 10 : 327
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
President. AmandeepSinghRai. Dhano. 148020
President. AmandeepSinghRai.,
( 2023/11/21 04:3601)
Please Login First