ਚੌਥੀ ਪੀੜ੍ਹੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Fourth Generation
ਇਲੈੱਕਟ੍ਰੋਨਿਕ ਭਾਗਾਂ ਨੇ ਵੀਐਲਐਸਆਈ (ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ) ਦੇ ਰੂਪ ਵਿੱਚ ਛੋਟਾ ਰੂਪ ਧਾਰਨ ਕੀਤਾ। ਅਜਿਹਾ ਹੋਣ ਨਾਲ ਇਕ ਆਈਸੀ ਜਾਂ ਚਿੱਪ ਉੱਪਰ 50 ਹਜ਼ਾਰ ਤੋਂ ਵਧੇਰੇ ਟ੍ਰਾਂਜਿਸਟਰ ਲਗਣੇ ਸੰਭਵ ਹੋਏ। ਮੁੱਖ ਮੈਮਰੀ ਵੀ ਅਰਧ ਚਾਲਕ (Semiconductor) ਤੱਤਾਂ 'ਤੇ ਆਧਾਰਿਤ ਹੋ ਗਈ। ਉੱਚ ਦਰਜੇ ਦੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਬਣੀਆਂ। ਕਈ ਉਪਯੋਗੀ ਸਾਫਟਵੇਅਰਜ ਤੇ ਪੈਕੇਜ ਬਣੇ। ਯੂਨਿਕਸ ਵਰਗੇ ਓਪਰੇਟਿੰਗ ਸਿਸਟਮ ਹੋਂਦ ਵਿੱਚ ਆਏ।
ਸੀ ਪਲੱਸ-ਪਲੱਸ ਆਦਿ ਭਾਸ਼ਾਵਾਂ ਇਸੇ ਸਮੇਂ ਦਰਮਿਆਨ ਤਿਆਰ ਹੋਈਆਂ। ਹਾਰਡ ਡਿਸਕ (Hard Disk) ਦੀ ਸਟੋਰੇਜ ਸਮਰੱਥਾ ਵਿੱਚ ਬੇਹੱਦ ਵਾਧਾ ਹੋਇਆ। ਇੰਟਰਨੈਟ ਅਤੇ ਨੈੱਟਵਰਕ ਤਕਨੀਕਾਂ ਹੋਂਦ ਵਿੱਚ ਆਈਆਂ। ਇਸ ਪੀੜ੍ਹੀ ਕਾਲ ਦੌਰਾਨ ਮਾਈਕ੍ਰੋਪ੍ਰੋਸੈਸਰ ਦੀ ਖੋਜ ਹੋਈ। ਅਜੋਕੇ ਕੰਪਿਊਟਰ ਇਸੇ ਪੀੜ੍ਹੀ ਦੇ ਕੰਪਿਊਟਰ ਹਨ। ਇਹਨਾਂ ਦੀ ਸਟੋਰੇਜ ਸਮਰੱਥਾ ਅਤੇ ਰਫ਼ਤਾਰ ਪੁਰਾਣੇ ਕੰਪਿਊਟਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਅਤੇ ਆਕਾਰ ਕਾਫ਼ੀ ਛੋਟਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First