ਚੌਦਾਂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੌਦਾਂ [ਵਿਸ਼ੇ] ਦਸ ਜਮ੍ਹਾ ਚਾਰ, 14
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੌਦਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੌਦਾਂ. ਦੇਖੋ, ਚਉਦਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੌਦਾਂ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੌਦਾਂ, (ਪ੍ਰਾਕ੍ਰਿਤ : चउदस; ਸੰਸਕ੍ਰਿਤ : चतुर्दश) \ ਵਿਸ਼ੇਸ਼ਣ : ਚਾਰ ਉੱਤੇ ਦਸ, ੧੪
–ਚੌਦਾਂ ਤਬਕ, ਪੁਲਿੰਗ : ਇਸਲਾਮੀ ਵਿਸ਼ਵਾਸ਼ ਅਨੁਸਾਰ ਸਤ ਵਲਾਇਤਾਂ ਤੇ ਸਤ ਆਕਾਸ਼
–ਚੌਦਾਂ ਦਾ ਗ਼ਦਰ, ਪੁਲਿੰਗ : ਸੰਮਤ ੧੯੧੪ ਦਾ ਰਾਜ ਰੌਲਾ, ੧੮੫੭ ਈਸਵੀ ਦਾ ਗ਼ਦਰ, ਫ਼ੌਜੀ ਬਗ਼ਾਵਤ
–ਚੌਦਾਂ ਭਵਨ, ਪੁਲਿੰਗ : ਸੱਤ ਅਕਾਸ਼ ਅਤੇ ਸੱਤ ਪਤਾਲ
–ਚੌਦਾਂ ਲੋਕ, ਪੁਲਿੰਗ : ਸੱਤ ਆਕਾਸ਼ ਅਤੇ ਸੱਤ ਪਤਾਲ
–ਚੌਦਾਂ ਵਿਦਿਆ, ਇਸਤਰੀ ਲਿੰਗ : ਚਾਰ ਵੇਦ, ਛੇ ਵੇਦਾਂਗ, ਨਿਆਏ, ਪੁਰਾਣ ਅਤੇ ਧਰਮ ਸ਼ਾਸਤਰ ਦਾ ਗਿਆਨ
–ਚੌਦਾਂ ਰਤਨ, ਪੁਲਿੰਗ : ਪੁਰਾਣਾਂ ਦੀ ਕਥਾ ਅਨੁਸਾਰ ਸੁਰਾਂ ਅਤੇ ਅਸੁਰਾਂ ਨੇ ਖੀਰ ਸਮੁੰਦਰ ਨੂੰ ਰਿੜਕ ਕੇ ਇਹ ਚੌਦਾਂ ਅਣ ਮੋਲ ਵਸਤਾਂ ਉਹਦੇ ਵਿੱਚੋਂ ਕੱਢੀਆਂ ਸਨ :– ੧. ਉੱਚੇ ਸ੍ਰਵਾ ਘੋੜਾ; ੨. ਕਾਮਧੇਨ; ੩. ਕਲਪ ਬਿਰਛ; ੪. ਅੰਮ੍ਰਿਤ; ੫. ਕਾਲਕੂਟ (ਜ਼ਹਿਰ); ੬. ਸੁਰਾ (ਸ਼ਰਾਬ); ੭. ਪਾਂਚਜਨਯ ਸੰਖ (ਇੱਕ ਸੰਖ ਜਿਸ ਨੂੰ ਕ੍ਰਿਸ਼ਨ ਮਹਾਰਾਜ ਯੁਧ ਦੇ ਮੈਦਾਨ ਵਿੱਚ ਵਜਾਇਆ ਕਰਦੇ ਸਨ); ੮. ਕੌਸਤੁਭ ਮਣੀ (ਇੱਕ ਮਣੀ ਜਿਸ ਨੂੰ ਵਿਸ਼ਨੂੰ ਭਗਵਾਨ ਗਲੇ ਵਿੱਚ ਪਹਿਨਦੇ ਸਨ); ੯. ਸਾਰੰਗ ਧਨੁਖ (ਸਿੰਗ ਦੇ ਟੁਕੜੇ ਜੋੜ ਕੇ ਬਣਾਈ ਹੋਈ ਇੱਕ ਕਮਾਨ); ੧੦. ਐਰਾਵਤ ਹਾਥੀ; ੧੧. ਚੰਦ੍ਰਰਮਾ; ੧੨. ਧਨ ਵੰਤਰੀ (ਦੇਵਤਿਆਂ ਦਾ ਵੈਦ); ੧੩. ਰੰਭਾ ਅਪਸਰਾ; ੧੪. ਲਕਸ਼ਮੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 30, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-14-01-36-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First