ਚੜਸਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੜਸਾ (ਨਾਂ,ਪੁ) ਡੰਗਰਾਂ ਦੀ ਜੋਗ ਨਾਲ ਭੌਣੀ ਦੀ ਲੱਜ ਖਿੱਚ ਕੇ ਖੂਹ ਵਿੱਚੋਂ ਪਾਣੀ ਕੱਢਣ ਵਾਲਾ ਚਮੜੇ ਦਾ ਵੱਡਾ ਬੋਕਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੜਸਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੜਸਾ. ਦੇਖੋ, ਚੜਸ ੧। ੨ ਦਸ ਏਕੜ ਜ਼ਮੀਨ ਦਾ ਪ੍ਰਮਾਣ. ਜਿਵੇਂ—ਜਿਤਨੀ ਜ਼ਮੀਨ ਨੂੰ ਹਲ ਵਾਹ ਬੀਜ ਸਕੇ, ਉਸ ਦੀ “ਹਲ” ਸੰਗ੍ਯਾ—ਹੈ, ਤਿਵੇਂ ਜਿਤਨੀ ਜ਼ਮੀਨ ਨੂੰ ਇੱਕ ਚੜਸਾ ਚੰਗੀ ਤਰਾਂ ਪਾਣੀ ਦੇ ਸਕੇ, ਉਤਨੀ ਦਾ ਨਾਮ ‘ਚੜਸਾ’ ਹੋ ਗਿਆ ਹੈ. ਪਾਣੀ ਦੀ ਗਹਿਰਾਈ ਦੇ ਭੇਦ ਕਰਕੇ ਚੜਸੇ ਦਾ ਪ੍ਰਮਾਣ ਵੱਧ ਘੱਟ ਭੀ ਹੈ. ਦੇਖੋ, ਗੋਚਰਮ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੜਸਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੜਸਾ, ਪੁਲਿੰਗ : ੧. ਚਰਸਾ; ੨. ਜ਼ਮੀਨ ਦਾ ਪਰਮਾਣ, ਜਿੰਨੀ ਜ਼ਮੀਨ ਨੂੰ ਇੱਕ ਚਰਸਾ ਚੰਗੀ ਤਰ੍ਹਾਂ ਪਾਣੀ ਦੇ ਸਕੇ

–ਚੜਸਾ ਭਰ, ਵਿਸ਼ੇਸ਼ਣ : ਚਰਸਾ ਭਰ, ਜਿੰਨੀ ਮਾਤਰਾ ਇੱਕ ਚਰਸੇ ਵਿੱਚ ਸਮਾਉਂਦੀ ਹੋਵੇ

(ਲੁਧਿਆਨਾ ਕੋਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 44, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-29-03-33-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.