ਚੰਦੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੰਦੂ. ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਪ੍ਰੇਮੀ ਸਿੱਖ । ੨ ਲਹੌਰ ਨਿਵਾਸੀ ਇੱਕ ਖਤ੍ਰੀ , ਜੋ ਬਾਦਸ਼ਾਹ ਜਹਾਂਗੀਰ ਵੇਲੇ ਮਾਲੀ ਅ਼ਹੁਦੇਦਾਰ ਸੀ. ਇਹ ਆਪਣੀ ਪੁਤ੍ਰੀ ਦਾ ਨਾਤਾ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ. ਪਰ ਦਿੱਲੀ ਦੀ ਸੰਗਤਿ ਨੇ ਇਸ ਦੇ ਅਹੰਕਾਰ ਭਰੇ ਬਚਨ ਸੁਣਕੇ ਪੰਜਵੇਂ ਸਤਿਗੁਰੂ ਦੀ ਸੇਵਾ ਵਿੱਚ ਅਰਦਾਸ ਲਿਖੀ ਕਿ ਇਸ ਮਨਮੁਖ ਦਾ ਨਾਤਾ ਨਹੀਂ ਲੈਣਾ. ਗੁਰੂ ਸਾਹਿਬ ਨੇ ਸਿੱਖਾਂ ਦੀ ਇੱਛਾ ਅਨੁਸਾਰ ਸਾਕ ਲੈਣੋ ਇਨਕਾਰ ਕੀਤਾ, ਇਸ ਪੁਰ ਇਹ ਗੁਰੂ ਅਰਜਨ ਦੇਵ ਦਾ ਵੈਰੀ ਬਣ ਗਿਆ.
ਜਹਾਂਗੀਰ ਬਾਦਸ਼ਾਹ, ਜੋ ਅਨੇਕ ਮੁਸਲਮਾਨਾਂ ਨੂੰ ਸਿੱਖ ਹੋਂਦਾ ਵੇਖ ਕੇ ਗੁਰੂ ਅਰਜਨ ਦੇਵ ਦਾ ਸਰਵਨਾਸ਼ ਕਰਨ ਲਈ ਤੁਲਿਆ ਹੋਇਆ ਸੀ, ਉਸ ਪਾਸ ਸ਼ਾਹਜ਼ਾਦਾ ਖ਼ੁਸਰੋ ਨੂੰ ਆਸ਼ੀਰਵਾਦ ਅਤੇ ਸਹਾਯਤਾ ਦੀ ਗੱਲ ਅੱਗੇ ਰੱਖ ਕੇ ਅਤੇ ਅਨੇਕ ਝੂਠੀ ਊਜਾਂ ਲਾ ਕੇ ਚੰਦੂ ਨੇ ਬਾਦਸ਼ਾਹ ਤੋਂ ਗੁਰੂ ਸਾਹਿਬ ਨੂੰ ਮੁਰਤ ਖ਼ਾਨ ਦ੍ਵਾਰਾ ਅਤ੍ਯੰਤ ਅਸਹਿ ਕ ਦਿਵਾਏ, ਜਿਨ੍ਹਾਂ ਦੇ ਕਾਰਣ ਗੁਰੂ ਅਰਜਨ ਦੇਵ ਜੀ ਜੋਤੀ ਜੋਤਿ ਸਮਾਏ.2
ਸੰਮਤ ੧੬੭੦ ਵਿੱਚ ਸਿੱਖਾਂ ਦੇ ਹੱਥੋਂ ਚੰਦੂ ਵਡੀ ਦੁਰਗਤਿ ਨਾਲ ਲਹੌਰ ਮੋਇਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First