ਚੱਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਕ (ਨਾਂ,ਪੁ) 1 ਮਿੱਟੀ ਦੇ ਕੱਚੇ ਭਾਂਡੇ ਡੌਲਣ ਲਈ ਕੁਮਿਅ੍ਹਾਰ ਦਾ ਕਿੱਲੀ ’ਤੇ ਟਿਕਿਆ ਅਤੇ ਸੋਟੀ ਨਾਲ ਘੁਮਾਇਆ ਜਾਣ ਵਾਲਾ ਗੋਲਾਕਾਰ ਪੁੜ 2 ਖੂਹ ਦਾ ਮਹਿਲ ਉਸਾਰਨ ਲਈ ਥੱਲੇ ਰੱਖਿਆ ਜਾਣ ਵਾਲਾ ਲੱਕੜ ਦਾ ਗੋਲਾਕਾਰ ਢਾਂਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41240, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੱਕ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Chak (ਚੱਕ) ਚੱਕ: ਭਾਰਤ ਅਤੇ ਪਾਕਿਸਤਾਨ ਵਿੱਚ ਨਵੀਆਂ ਨਹਿਰਾਂ ਵਾਲੇ ਆਬਪਾਸ਼ੀ ਇਲਾਕੇ ਦਾ ਇਕ ਛੋਟਾ ਪਿੰਡ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਚੱਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਕ 1 [ਨਾਂਪੁ] ਕਿਸੇ ਖ਼ਾਸ ਹੱਦਬੰਦੀ ਅਨੁਸਾਰ ਵਸਾਇਆ ਪਿੰਡ; ਪਿੰਡ ਦੀ ਜ਼ਮੀਨ, ਜ਼ਮੀਨ ਦਾ ਨਿਸ਼ਚਿਤ ਟੁਕੜਾ 2 [ਨਾਂਪੁ] ਖੂਹ ਆਦਿ ਉਸਾਰਨ ਵੇਲ਼ੇ ਥੱਲੇ ਰੱਖਿਆ ਲੱਕੜੀ ਦਾ ਗੋਲ਼ ਚੱਕਰ
ਜਿਸ ਉੱਤੇ ਖੂਹ ਉਸਾਰਿਆ ਜਾਂਦਾ ਹੈ; ਕੁਮ੍ਹਿਆਰ ਦਾ ਪਹੀਆ; ਤਾਜ਼ਾ ਬਣਿਆ ਗੁੜ ਠੰਢਾ ਕਰਕੇ ਜਮਾਉਣ ਵਾਲ਼ਾ ਲੱਕੜੀ ਜਾਂ ਮਿੱਟੀ ਦਾ ਬਣਾਇਆ ਪਾਤਰ [ਨਾਂਪੁ] ਦੰਦਾਂ ਨਾਲ਼ ਮਾਰਿਆ ਕੱਟ, ਬੁਰਕ , ਦੰਦੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੱਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਕ. ਸੰਗ੍ਯਾ—ਉਕਸਾਵਟ. ਭੜਕਾਉ। ੨ ਦੋ ਉਪਰਲੇ ਦੋ ਹੇਠਲੇ ਦੰਦਾਂ ਨਾਲ ਵੱਢੀ ਹੋਈ ਦੰਦੀ । ੩ ਪਿੰਡ. ਗਾਂਵ। ੪ ਚਕ੍ਰ ਦੇ ਆਕਾਰ ਦੀ ਵਸਤੁ, ਜੈਸੇ ਕੁੰਭਾਰ ਦਾ ਚੱਕ. ਖੂਹ ਦਾ ਚੱਕ. ਸ਼ੱਕਰ ਗੁੜ ਬਣਾਉਣ ਦਾ ਗੰਡ ਆਦਿ। ੫ ਇਸਤ੍ਰੀਆਂ ਦਾ ਸਿਰਭੂਣ, ਜੋ ਗੋਲਾਕਾਰ ਹੁੰਦਾ ਹੈ। ੬ ਦਿਸ਼ਾ. ਤਰਫ. “ਚਾਰ ਚੱਕ ਸਿੱਖੀ ਵਿਸਤਾਰੀ.” (ਗੁਪ੍ਰਸੂ) ੭ ਦੇਖੋ, ਚਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 40915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੱਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੱਕ, ਪੁਲਿੰਗ : ਚੁੱਕ
–ਚੱਕ ਚੱਕਣਾ, ਮੁਹਾਵਰਾ : ਚੁੱਕ ਚੁੱਕਣਾ
–ਚਕ ਚਕਾਈ, ਇਸਤਰੀ ਲਿੰਗ : ਚੁਕ ਚੁਕਾਈ
–ਚਕ ਚਕਾ ਕਰਨਾ, ਮੁਹਾਵਰਾ : ਚੁੱਕ ਚੁਕਾ ਕਰਨਾ
–ਚੱਕ ਧਰ, ਇਸਤਰੀ ਲਿੰਗ : ਚੁੱਕ ਚੁਕਾਈ, ਚੱਕਣ ਧਰਨ ਦਾ ਕੰਮ (ਲਾਗੂ ਕਿਰਿਆ : ਹੋਣੀ, ਕਰਨੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-05-11-28-21, ਹਵਾਲੇ/ਟਿੱਪਣੀਆਂ:
ਚੱਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੱਕ, ਪੁਲਿੰਗ : ਚੌਂਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-05-11-28-33, ਹਵਾਲੇ/ਟਿੱਪਣੀਆਂ:
ਚੱਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੱਕ, (ਪ੍ਰਾਕ੍ਰਿਤ : चक्क<ਸੰਸਕ੍ਰਿਤ : चक्र) \ ਪੁਲਿੰਗ : ੧. ਲੱਕੜੀ ਦਾ ਉਹ ਗੋਲ ਪਹੀਆ ਜਿਸ ਉੱਤੇ ਖੂਹ ਦੀ ਕੰਧ ਉਸਾਰਦੇ ਹਨ; ੨. ਘੁਮਿਆਰ ਦਾ ਪਹੀਆ; ੩. ਉਹ ਭਾਂਡਾ ਜਿਸ ਵਿੱਚ ਕਾੜ੍ਹੀ ਹੋਈ ਰਹੁ ਠੰਢੀ ਕਰਨ ਲਈ ਪਾਉਂਦੇ ਹਨ, ਘੁਲ੍ਹਾੜੀ ਦਾ ਚੱਕ ਜਿਸ ਵਿੱਚ ਸ਼ੱਕਰ ਬਣਦੀ ਹੈ; ੪. ਪਿੰਡ ਪਿੰਡ ਦੀ ਭੋਂ, ਧਰਤੀ ਦਾ ਪਾਸ, ਜ਼ਮੀਨ


–ਚੱਕ ਢਾਲਣਾ, ਮੁਹਾਵਰਾ : ਰੋਜ਼ ਦੀ ਆਦਤ ਬਣਾ ਲੈਣਾ
–ਚੱਕਦਾਰ, ਵਿਸ਼ੇਸ਼ਣ / ਪੁਲਿੰਗ : ੧. ਚੱਕ ਦਾ ਮਾਲਕ, ਕਿਸੇ ਖਾਸ ਹੱਦ ਬੰਦੀ ਵਾਲੀ ਜ਼ਮੀਨ ਦਾ ਮਾਲਕ; ੨. ਖੂਹ ਦਾ ਮਾਲਕ ਜਿਸ ਨੂੰ ਸਿਲਾਹਦਾਰ ਵੀ ਕਹਿੰਦੇ ਹਨ (ਭਾਈ ਮਈਆ ਸਿੰਘ)
–ਚੱਕ ਬੰਨ੍ਹਣਾ, ਮੁਹਾਵਰਾ : ਧਰਤੀ ਮਿਣ ਕੇ ਅਤੇ ਨਿਸ਼ਾਨ ਲਾ ਕੇ ਪਿੰਡ ਵਸਾਉਣਾ (ਭਾਈ ਬਿਸ਼ਨਦਾਸ ਪੁਰੀ)
–ਚਾਰੇ ਚੱਕ ਜਗੀਰ ਹੋਣਾ, ਮੁਹਾਵਰਾ : ਸਭ ਥਾਂ ਅਖ਼ਤਿਆਰ ਹੋਣਾ (ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-05-11-28-45, ਹਵਾਲੇ/ਟਿੱਪਣੀਆਂ:
ਚੱਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੱਕ, (ਫ਼ਾਰਸੀ : ਚਾਕ,
) \ ਪੁਲਿੰਗ : ਦੰਦੀ, ਦੰਦਾਂ ਨਾਲ ਵੱਢਣ ਦਾ ਭਾਵ (ਲਾਗੂ ਕਿਰਿਆ : ਭਰਨਾ, ਮਾਰਨਾ, ਵੱਢਣਾ)
–ਚੱਕ ਮਾਰਨਾ, (ਵੱਢਣਾ), ਕਿਰਿਆ ਸਮਾਸੀ : ਦੰਦੀ ਵੱਢਣਾ, ਦੰਦਾਂ ਨਾਲ ਕੋਈ ਚੀਜ਼ ਵੱਢਣਾ (ਭਾਈ ਬਿਸ਼ਨਦਾਸ ਪੁਰੀ)
–ਚੱਕੀਂ ਬਾਹਾਂ ਕੱਪਣਾ, (ਪੋਠੋਹਾਰੀ ) / ਮੁਹਾਵਰਾ : ਬਹੁਤ ਗੁੱਸੇ ਵਿੱਚ ਆਉਣਾ, ਤਲਮਲਾਉਣਾ : ‘ਸਖ਼ਤ ਤਮਾਚੇ ਮੂੰਹ ਪਰ ਮਾਰਨ, ਚੱਕੀਂ ਬਾਹਾਂ ਕੱਪਣ’ (ਸੈਫੁਲਮੁਲੂਕ)
–ਚੱਕੀਂ ਬਾਹਾਂ ਚੱਬਣਾ, ਪੋਠੋਹਾਰੀ / ਮੁਹਾਵਰਾ : ਚੱਕੀਂ ਬਾਹਾਂ ਕੱਪਣਾ : ‘ਜੁੰਬਸ਼ ਜੁੱਸੇ, ਜੋਸ ਮਗਜ਼ ਵਿੱਚ, ਚੱਕੀਂ ਬਾਹਾਂ ਚਬਦਾ’ (ਸੈਫੁਲਮੁਲੂਕ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-05-11-30-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First