ਚੱਕੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕੀ (ਨਾਂ,ਇ) ਦੋ ਪੁੜਾਂ ਦੀ ਘੁਮਾਓਦਾਰ ਰਗੜ ਦੁਆਰਾ ਅਨਾਜ ਪੀਹਣ ਦਾ ਸੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੱਕੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕੀ [ਨਾਂਇ] ਦਾਣੇ ਪੀਹਣ ਵਾਲ਼ੀ ਮਸ਼ੀਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੱਕੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕੀ. ਸੰਗ੍ਯਾ—ਦੇਖੋ, ਚਕੀ। ੨ ਚੰਬੇ ਦੇ ਇ਼ਲਾਕੇ ਦੀ ਇੱਕ ਪਹਾੜੀ ਨਦੀ , ਜੋ ਗੁਰਦਾਸਪੁਰ ਦੇ ਇ਼ਲਾਕ਼ੇ ਵਿਆਸਾ (ਵਿਪਾਸ਼) ਵਿੱਚ ਮਿਲਦੀ ਹੈ। ੩ ਦੁੰਬੇ ਦੀ ਚਰਬੀਲੀ ਚੱਕੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੱਕੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਕ, (ਪ੍ਰਾਕ੍ਰਿਤ : चक्किआ; ਸੰਸਕ੍ਰਿਤ : चक) \ ਇਸਤਰੀ ਲਿੰਗ : ੧. ਪੱਥਰ ਦੇ ਪੁੜ ਜਿਨ੍ਹਾਂ ਵਿੱਚ ਦਾਣੇ ਪੀਸੇ ਜਾਂ ਦਲੇ ਜਾਂਦੇ ਹਨ, ਆਟਾ ਪੀਹਣ ਦੀ ਮਸ਼ੀਨ; ੨. ਗੋਲ ਟਿੱਕੀ; ੩.  ਦੁੰਬੇ ਦੀ ਪੂੰਛ; ੪. ਜ਼ਿਮੀਂਕੰਦ ਦੀ ਇੱਕ ਮੁੱਢੀ; ੫. ਇੱਕ ਪਰਕਾਰ ਦੀ ਆਤਸ਼ਬਾਜ਼ੀ ; ੬.  ਚਾਕੀ, ਗਾਚੀ, ਫੋੜੇ ਦੇ ਆਸ ਪਾਸ ਪੀਡਾ ਚੱਕਰ ਜਿਹਾ

–ਚੱਕੀ ਹੋੜਾ, (ਜਟਕੀ ਕੋਸ਼) / ਪੁਲਿੰਗ : ਚੱਕੀ ਰਾਹੁਣ ਵਾਲਾ

–ਚੱਕੀ ਚੱਟਣਾ, ਮੁਹਾਵਰਾ : ਤਿਆਗਣ ਜੋਗ ਵਸਤੂ ਗ੍ਰਹਿਣ ਕਰਨਾ, ਚੰਗੀ ਚੀਜ਼ ਵੱਲ ਧਿਆਨ ਨਾ ਦੇਣਾ

–ਚੱਕੀ ਚੁੰਗ, ਇਸਤਰੀ ਲਿੰਗ : ਵਿਆਹ ਦੀ ਇੱਕ ਰਸਮ ਜਿਸ ਵਿੱਚ ਕੁੜੀ ਨੂੰ ਚੱਕੀ ਪਾਸ ਲੈਜਾ ਕੇ ਸੱਤ ਕੁੜੀਆਂ ਸੱਤ ਮੁੱਠਾ ਜਾਂ ਚੁੰਗਾਂ ਸਤ ਪਰਕਾਰ ਦੇ ਅਨਾਜ ਦੀਆਂ ਚੱਕੀ ਵਿੱਚ ਪਾਉਂਦੀਆਂ ਹਨ, ਕੁੜੀ ਦੀ ਝੋਲੀ ਵਿੱਚ ਟਿਕੜੇ ਤੇ ਮੱਠੀਆਂ ਪਾਂਦੀਆਂ ਹਨ, ਇਸ ਪੀਠੇ ਹੋਏ ਆਟੇ ਨਾਲ ਵਿਆਹ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ

–ਚੱਕੀ ਝੁਆਉਣਾ, ਮੁਹਾਵਰਾ : ਵਗਾਰ ਕਰਾਉਣਾ

–ਚੱਕੀ ਝੋਣਾ, ਮੁਹਾਵਰਾ : ਚੱਕੀ ਚਲਾਉਣਾ, ਲੰਮੀ ਕਹਾਣੀ ਛੇੜ ਬੈਠਣਾ, ਝਗੜਾ ਛੇੜਨਾ

(ਭਾਈ ਕਾਨ੍ਹ ਸਿੰਘ ਮਹਾਂ ਕੋਸ਼)

–ਚੱਕੀ ਪੀਹਣਾ, ਮੁਹਾਵਰਾ : ਮੁਸ਼ਕਲ ਕੰਮ ਕਰਨਾ, ਕਸ਼ਟ ਤੇ ਮਿਹਨਤ ਵਾਲਾ ਕੰਮ ਕਰਨਾ

–ਚੱਕੀ ਬੰਦ ਕਰਨਾ, ਮੁਹਾਵਰਾ : ਜੇਲ੍ਹ ਵਿੱਚ ਕੈਦੀ ਨੂੰ ਚੱਕੀ ਪੀਹਣ ਤੇ ਲਾ ਦੇਣਾ

–ਚੱਕੀ ਰਾ (ਰਾਹ), ਪੁਲਿੰਗ : ਚੱਕੀ ਰਾਹਾ

–ਚੱਕੀ ਰਾਹਾ, ਵਿਸ਼ੇਸ਼ਣ : ਚੱਕੀ ਦੇ ਪੁੜਾਂ ਨੂੰ ਟਾਂਕਣ ਵਾਲਾ



–ਚੱਕੀ ਰਾਹਾ, ਪੁਲਿੰਗ : ਕਠਫੋੜਾ ਇੱਕ ਪੰਛੀ



–ਕੰਜਰੀ ਨੂੰ ਚੱਕੀ ਪੀਹਣੀ ਪੈ ਗਈ, ਅਖੌਤ : ਜਦੋਂ ਕਿਸੇ ਨੂੰ ਉਹ ਮੁਸ਼ੱਕਤ ਦਾ ਕੰਮ ਜਿਹੜਾ ਉਸ ਨੇ ਅੱਗੇ ਕਦੇ ਨਹੀਂ ਕੀਤਾ ਕਰਨਾ ਪੈ ਜਾਏ ਤਾਂ ਕਹਿੰਦੇ ਹਨ

–ਮੇਲੇ ਵਿੱਚ ਚੱਕੀ ਰਾਹੇ ਦਾ ਕੀ ਕੰਮ, (ਪੁਆਧੀ) / ਅਖੌਤ : ਜਿੱਥੇ ਕਿਸੇ ਦਾ ਕੰਮ ਤਾਂ ਨਾ ਹੋਵੇ ਪਰ ਉਂਞ ਹੀ ਜਾ ਪਹੁੰਚੇ ਤਾਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 46, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-09-10-11-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.