ਛਾਤੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਾਤੀ (ਨਾਂ,ਇ) ਸੀਨਾ; ਹਿੱਕ; ਮੋਢਿਆਂ ਤੋਂ ਥੱਲੇ ਅਤੇ ਢਿੱਡ ਤੋਂ ਉੱਪਰ ਮਨੁੱਖੀ ਸਰੀਰ ਦਾ ਸਾਮ੍ਹਣਾ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਛਾਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਾਤੀ [ਨਾਂਇ] ਸੀਨਾ , ਹਿੱਕ; ਦੁੱਧੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛਾਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛਾਤੀ. ਸੰਗ੍ਯਾ—ਸੀਨਾ. ਵਥਲ. Thorax. “ਛਾਤੀ ਸੀਤਲ ਮਨ ਸੁਖੀ.” (ਬਾਵਨ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛਾਤੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਛਾਤੀ (ਸੰ.। ਪੰਜਾਬੀ) ਸੀਨਾਂ , ਦੋਹਾਂ ਬਾਹਾਂ ਦੇ ਵਿਚਕਾਰ ਪੇਟ ਤੋਂ ਉਪਰਲਾ ਸਰੀਰ ਦਾ ਹਿੱਸਾ , ਕਈ ਵੇਰ ਦਿਲ ਤੋਂ ਮੁਰਾਦ ਹੁੰਦੀ ਹੈ। ਯਥਾ-‘ਛਾਤੀ ਸੀਤਲ ਮਨੁ ਤਨੁ ਠੰਢਾ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਛਾਤੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛਾਤੀ, (ਟਾਕਰੀ \ ਬੰਗਾਲੀ\ ਉੜੀਆ\ ਨੇਪਾਲੀ : ਛਾਤਿ; ਹਿੰਦੀ : छाती; ਸਿੰਧੀ \ ਗੁਜਰਾਤੀ\ ਮਰਾਠੀ: ਛਾਤੀ) \ ਇਸਤਰੀ ਲਿੰਗ : ੧. ਹਿੱਕ, ਸੀਨਾ, ਕਾਲਜਾ; ੨. ਥਣ, ਦੁਧੀ; ੩.ਹੌਸਲਾ, ਬਹਾਦਰੀ
–ਛਾਤੀ ਉਭਰਨਾ, ਮੁਹਾਵਰਾ : (ਲੜਕੀ ਦਾ) ਜਵਾਨ ਹੋਣਾ
–ਛਾਤੀਆਂ ਚੜ੍ਹਨਾ, ਮੁਹਾਵਰਾ : ਦੁੱਧ ਚੜ੍ਹਨਾ, ਬੱਚੇ ਦੇ ਦੁੱਧ ਨਾ ਪੀਣ ਕਰਕੇ ਜਾਂ ਬੱਚੇ ਦਾ ਦੁੱਧ ਛੁਡਾਉਣ ਸਮੇਂ ਛਾਤੀਆਂ ਦਾ ਫੁੱਲ ਜਾਣਾ
–ਛਾਤੀ ਕੁੱਟਣਾ, ਮੁਹਾਵਰਾ : ਦੁੱਖ ਪਰਗਟ ਕਰਨਾ, ਦੁਖ ਦੀ ਹਾਲਤ ਵਿੱਚ ਵਾ ਵੇਲਾ ਕਰਨਾ
–ਛਾਤੀ ਖੋਲ੍ਹ ਕੇ ਮਿਲਣਾ, ਕਿਰਿਆ ਸਮਾਸੀ : ਬਿਨਾਂ ਰੰਜਸ਼ ਜਾਂ ਕੀਨੇ ਦੇ ਮਿਲਣਾ, ਖੁੱਲ੍ਹੇ ਦਿਲ ਨਾਲ ਮਿਲਣਾ
–ਛਾਤੀ ਠੰਢੀ ਹੋਣਾ, ਮੁਹਾਵਰਾ : ਸੁੱਖ ਮਿਲਣਾ, ਖ਼ੁਸ਼ੀ ਹੋਣਾ, ਕਲੇਜਾ ਠੰਢਾ ਹੋਣਾ
–ਛਾਤੀ ਠੰਢੀ ਕਰਨਾ, ਮੁਹਾਵਰਾ : ਆਪਣੀ ਹਸਰਤ ਅਰਮਾਨ ਦੁਸ਼ਮਣੀ ਜਾਂ ਦਿਲ ਦੀ ਭੜਾਸ ਕੱਢਣਾ, ਖ਼ੁਸ਼ ਕਰਨਾ, ਤਸੱਲੀ ਦੇਣਾ, ਸੁਖ ਦੇਣਾ
–ਛਾਤੀ ਠੋਕਣਾ, ਮੁਹਾਵਰਾ : ੧. ਕੋਈ ਗੱਲ ਪੂਰੀ ਤਸੱਲੀ ਨਾਲ ਕਹਿਣਾ; ੨. ਭਰੋਸਾ ਦਿਵਾਉਣਾ, ਯਕੀਨ ਦਿਵਾਉਣਾ
–ਛਾਤੀ ਤਾਣ ਕੇ ਚਲਣਾ, ਮੁਹਾਵਰਾ : ਆਕੜ ਤੇ ਤੁਰਨਾ
–ਛਾਤੀ ਤੇ ਸੱਪ ਲੇਟਣਾ, ਮੁਹਾਵਰਾ : ਸਾੜਾ ਹੋਣਾ, ਹਸਦ ਹੋਣਾ
–ਛਾਤੀ ਤੇ ਚੜ੍ਹ ਬੈਠਣਾ, ਮੁਹਾਵਰਾ : ੧. ਕਿਸੇ ਨੂੰ ਹੇਠ ਢਾਹ ਕੇ ਛਾਤੀ ਤੇ ਬੈਠਣਾ; ੨. ਕਿਸੇ ਵਿਚਾਰ ਦਾ ਮਨ ਤੇ ਸਵਾਰ ਰਹਿਣਾ
–ਛਾਤੀ ਤੇ ਧਰ ਕੇ ਲੈ ਜਾਣਾ, ਮੁਹਾਵਰਾ : ਮਾਲ ਠਾਲ ਨਾਲ ਲੈ ਜਾਣਾ
–ਛਾਤੀ ਤੇ ਪੱਥਰ ਰੱਖਣਾ, ਮੁਹਾਵਰਾ : ਸਬਰ ਕਰਨਾ, ਕਿਸੇ ਭਾਰੀ ਦੁੱਖ ਨੂੰ ਸਹਿਣਾ
–ਛਾਤੀ ਤੇ ਮੂੰਗ ਦਲਣਾ, ਮੁਹਾਵਰਾ : ਕਿਸੇ ਦੇ ਸਾਹਮਣੇ ਕੋਈ ਅਜੇਹੀ ਗੱਲ ਕਰਨਾ ਜੋ ਉਸ ਨੂੰ ਭਾਵੇ ਨਾ, ਕਿਸੇ ਦੇ ਸਾਹਮਣੇ ਅਜੇਹਾ ਕੰਮ ਕਰਨਾ ਜਿਸ ਨਾਲ ਉਸ ਨੂੰ ਦੁਖ ਪਹੁੰਚੇ
–ਛਾਤੀ ਤੇ ਵਾਲ ਹੋਣਾ, ਮੁਹਾਵਰਾ : ਬਹੁਤ ਹੌਸਲੇ ਵਾਲਾ ਹੋਣਾ, ਦਲੇਰ ਹੋਣਾ, (ਖ਼ਿਆਲ ਹੈ ਕਿ ਜਿਸ ਸ਼ਖ਼ਸ ਦੀ ਛਾਤੀ ਤੇ ਵਾਲ ਹੋਣ ਉਹ ਬੜਾ ਹੌਸਲੇ ਵਾਲਾ ਹੁੰਦਾ ਹੈ)
–ਛਾਤੀ ਤੋਂ ਬੋਝ ਉਤਰ ਜਾਣਾ, ਮੁਹਾਵਰਾ : ੧. ਡਰ ਭੈ ਦੂਰ ਹੋ ਜਾਣਾ; ੨. ਫ਼ਰਜ਼ ਅਦਾ ਹੋ ਜਾਣਾ
–ਛਾਤੀ ਦਿੱਕ ਹੋਣਾ, ਮੁਹਾਵਰਾ : ਛਾਤੀ ਉੱਤੇ ਬਲਗ਼ਮ ਇਕੱਠੀ ਹੋ ਜਾਣ ਨਾਲ ਔਖਾ ਸਾਹ ਆਉਣਾ, ਛਾਤੀ ਰੁਕਣਾ
–ਛਾਤੀ ਦੀ ਹੱਡੀ, ਇਸਤਰੀ ਲਿੰਗ : ਹਿੱਕ ਦੀ ਹੱਡੀ, ਸੀਨੇਅਸਤੀ
–ਛਾਤੀ ਧਕ ਧਕ ਕਰਨ ਲਗ ਪੈਣਾ, ਮੁਹਾਵਰਾ : ਹਿੱਕ ਵਿੱਚ ਦਿਲ ਦਾ ਛੇਤੀ ਛੇਤੀ ਧੜਕਣਾ, ਛਾਤੀ ਧੜਕਣੀ, ਦਿਲ ਧੜਕਨਾ
–ਛਾਤੀ ਧੜਕਣਾ, ਮੁਹਾਵਰਾ : ੧. ਡਰਨਾ, ਖ਼ੌਫ਼ ਹੋਣਾ; ੨. ਘਬਰਾਹਟ ਹੋਣਾ, ਬੇਚੈਨੀ ਹੋਣਾ; ੩.ਕੰਬਣਾ; ੪. ਸਦਮਾ ਹੋਣਾ, ਦਿਲ ਦੁਖਣਾ
–ਛਾਤੀ ਨਾਲ ਲਾ ਕੇ ਰਖਣਾ, ਮੁਹਾਵਰਾ : ਬੜੇ ਧਿਆਨ ਸੰਭਾਲ ਤੇ ਪਿਆਰ ਨਾਲ ਰੱਖਣਾ, ਜਾਨ ਦੇ ਤੁੱਲ ਸਮਝਣਾ
–ਛਾਤੀ ਪਾਟਣਾ, ਮੁਹਾਵਰਾ : ੧. ਸਖ਼ਤ ਸਦਮਾ ਹੋਣਾ, ਸਖ਼ਤ ਰੰਜ ਹੋਣਾ; ੨. ਹਸਦ ਹੋਣਾ, ਈਰਖਾ ਹੋਣਾ
–ਛਾਤੀ ਪਿੱਟਣਾ, ਮੁਹਾਵਰਾ : ਦੁੱਖ ਪਰਗਟ ਕਰਨਾ, ਦੁਖ ਦੀ ਹਾਲਤ ਵਿੱਚ ਵਾ ਵੇਲਾ ਕਰਨਾ, ਪਿੱਟਣਾ
–ਛਾਤੀ ਵਿੱਚ ਠੰਢ ਪੈਣਾ, ਮੁਹਾਵਰਾ : ਦਿਲ ਸ਼ਾਂਤ ਹੋਣਾ : ‘ਬੇਗ਼ਮ ਦਾ ਦਿਲ ਬੇ ਗ਼ਮ ਹੋਵੇ ਠੰਢ ਪਵੇ ਵਿੱਚ ਛਾਤੀ’
(ਸੈਫ਼ੁਲ ਮਲੂਕ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-27-03-24-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First