ਛੁਹਾਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੁਹਾਰਾ (ਨਾਂ,ਪੁ) ਸੁੱਕਾ ਹੋਇਆ ਅਰਬੀ ਖਜੂਰ ਦਾ ਫਲ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5274, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਛੁਹਾਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੁਹਾਰਾ [ਨਾਂਪੁ] ਇੱਕ ਸੁੱਕਾ ਮੇਵਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛੁਹਾਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੁਹਾਰਾ. ਸੰਗ੍ਯਾ—ਰਕ. ਸੁੱਕਾ ਹੋਇਆ ਅ਼ਰਬੀ ਖਜੂਰ ਦਾ ਫਲ. ਖ਼ੁਰਮਾ. “ਗਰੀ ਛੁਹਾਰੇ ਖਾਂਦੀਆ.” (ਆਸਾ ਅ: ਮ: ੧) ਦੇਖੋ, ਖਾਰਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੁਹਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੁਹਾਰਾ, (ਸ਼ਾਇਦ, ਸੰਸਕ੍ਰਿਤ : शुष्क) \ ਪੁਲਿੰਗ : ਖ਼ਜੂਰ ਦਾ ਮਿੱਠਾ ਫਲ, ਸੁਕਾ ਹੋਇਆ ਅਰਬੀ ਖ਼ਜੂਰ ਦਾ ਫਲ, ਖੁਰਮਾ
–ਛੁਹਾਰਾ ਆਉਣਾ, ਮੁਹਾਵਰਾ : ਮੁੰਡੇ ਲਈ ਨਾਤਾ ਆਉਣਾ
–ਛੁਹਾਰਾ ਦੇਣਾ, ਮੁਹਾਵਰਾ : ਮੁੰਡੇ ਦੇ ਮੂੰਹ ਛੁਹਾਰਾ ਪਾ ਕੇ ਕੁੜਮਾਈ ਕਰਨਾ
(ਭਾਈ ਬਿਸ਼ਨਦਾਸ ਪੁਰੀ)
–ਛੁਹਾਰਾ ਬੇਰ, ਪੁਲਿੰਗ : ਲਾਲ ਲੰਮਾ ਬੇਰ
–ਛੁਹਾਰਾ ਭੇਜਣਾ, ਮੁਹਾਵਰਾ : ਛੁਹਾਰਾ ਦੇਣਾ
–ਛੁਹਾਰਾ ਮਿਲਣਾ, ਮੁਹਾਵਰਾ : ਮੁੰਡੇ ਦੀ ਕੁੜਮਾਈ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 17, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-03-12-56-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First