ਛੁੱਟੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੁੱਟੀ [ਨਾਂਇ] ਕੰਮ ਤੋਂ ਵਿਹਲ , ਦਫ਼ਤਰ ਆਦਿ ਵਿੱਚ ਕੰਮ ਕਰਨ ਵਾਲ਼ਾ ਜਿਸ ਦਿਨ ਕੰਮ’ਤੇ ਨਾ ਜਾਵੇ; ਰਿਹਾਈ , ਮੁਕਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛੁੱਟੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੁੱਟੀ. ਸੰਗ੍ਯਾ—ਰੁਖ਼ਸਤ. ਵਿਦਾਇਗੀ। ੨ ਮੁਕਤਿ. ਰਿਹਾਈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੁੱਟੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੁੱਟੀ, (ਛੁੱਟ (ਣਾ) +ਈ) \ ਇਸਤਰੀ ਲਿੰਗ : ੧. ਮੁਕਤੀ, ਰਿਹਾਈ; ੨. ਰੁਖਸਤ; ੩. ਵਿਹਲ, ਕੰਮ ਨਾ ਹੋਣਾ; ੪. ਵਿਦਾਇਗੀ
–ਛੁੱਟੀ ਹੋਣਾ, ਮੁਹਾਵਰਾ : ਨੌਕਰੀ ਆਦਿ ਜਾਂਦੇ ਰਹਿਣਾ, ਕੰਮ ਕਾਰ ਦਾ ਠੱਪ ਹੋ ਜਾਣਾ, ਖ਼ਲਾਸੀ ਹੋਣਾ
–ਛੁੱਟੀ ਦੇਣਾ, ਮੁਹਾਵਰਾ : ਹਟਾ ਦੇਣਾ, ਅਲਹਿਦਾ ਕਰ ਦੇਣਾ, ਬਰਤਰਫ਼ ਕਰ ਦੇਣਾ
–ਛੁੱਟੀ ਮਿਲਣਾ, ਮੁਹਾਵਰਾ : ੧. ਹਟਾਇਆ ਜਾਣਾ, ਅਲਹਿਦਾ ਕੀਤਾ ਜਾਣਾ, ਬਰਤਰਫ਼ ਕੀਤਾ ਜਾਣਾ; ੨. ਵਿਹਲਾ ਹੋ ਜਾਣਾ
–ਅਚਣਚੇਤ ਛੁੱਟੀ, ਇਸਤਰੀ ਲਿੰਗ : ਇਤਫ਼ਾਕੀਆ ਛੁੱਟੀ, ਉਹ ਛੁੱਟੀ ਜੋ ਕਰਮਚਾਰੀ ਕੋਈ ਅਚਾਨਕ ਕੰਮ ਪੈ ਜਾਣ ਕਾਰਨ ਲੈਂਦਾ ਹੈ
–ਅਧਿਕਾਰੀ ਛੁੱਟੀ, ਇਸਤਰੀ ਲਿੰਗ : ਇੱਕ ਤਰ੍ਹਾਂ ਦੀ ਛੁੱਟੀ ਜੋ ਸਰਕਾਰੀ ਕਰਮਚਾਰੀ ਸਾਲ ਭਰ ਨੌਕਰੀ ਕਰਨ ਵਜੋਂ ਇੱਕ ਮਹੀਨਾ ਪ੍ਰਤੀ ਸਾਲ ਲੈ ਸਕਦਾ ਹੈ, ਕਈ ਵਾਰ ਇਹ ਵੱਧ ਘਟ ਵੀ ਹੁੰਦੀ ਹੈ
–ਛੋਟੀ ਛੁੱਟੀ, ਇਸਤਰੀ ਲਿੰਗ : ਇੱਕ ਅੱਧੇ ਘੰਟੇ ਲਈ ਕੰਮ ਤੋਂ ਪਰੇ ਰਹਿਣ ਦੀ ਛੁੱਟੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-03-02-45-21, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First