ਛੇਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੇਕ [ਨਾਂਪੁ] ਸੁਰਾਖ਼ , ਮੋਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛੇਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੇਕ. ਸੰਗ੍ਯਾ—ਛੇਦ. ਸੂਰਾਖ਼. ਰੰਧ੍ਰ. ਮੋਰੀ. “ਪਰਾ ਕਰੇਜੇ ਛੇਕੁ.” (ਸ. ਕਬੀਰ) “ਬੇੜਾ ਜਰਜਰਾ ਫੂਟੇ ਛੇਕ ਹਜਾਰ.” (ਸ. ਕਬੀਰ) ੨ ਖੰਡਨ. ਨਿਧ. “ਛੇਕ ਛਾਡੇ ਛਤ੍ਰੀ , ਕਰ ਕਾਹੁੰ ਅਤ੍ਰ ਨਾ ਧਰ੍ਯੋ.” (ਕਵਿ ੫੨) ਦੇਖੋ, ਛੇਕਣਾ । ੩ ਸੰ. ਪਾਲਤੂ ਪੰਛੀ। ੪ ਵਿ—ਚਤੁਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੇਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੇਕ, (ਪ੍ਰਾਕ੍ਰਿਤ : छेअ, छेद, छिद्द; ਸੰਸਕ੍ਰਿਤ : छिद्र√छिद्) \ ਪੁਲਿੰਗ : ੧. ਵਿਰਲ, ਮੋਰੀ, ਖੁੱਡ, ਸੁਰਾਖ਼ (ਲਾਗੂ ਕਿਰਿਆ : ਹੋਣਾ, ਪੈਣਾ); ੨. ਖੰਡਨ, ਨਿਖੇਧ
–ਛੇਕਦਾਰ, ਵਿਸ਼ੇਸ਼ਣ : ਛੇਕ ਵਾਲਾ, ਮੋਰੀ ਵਾਲਾ, ਸੁਰਾਖ਼ ਵਾਲਾ
–ਛੇਕੋਛੇਕ ਹੋਣਾ, ਮੁਹਾਵਰਾ : ਵਿੰਨ੍ਹਿਆ ਜਾਣਾ, ਛਾਨਣੀ ਛਾਨਣੀ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-09-12-06-13, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First