ਛੋਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੋਟ 1 [ਨਾਂਇ] ਰਿਆਇਤ , ਘਟਾਓ; ਅਪਵਾਦ 2 [ਨਾਂਇ] ਛੁਟਕਾਰਾ, ਰਿਹਾਈ; ਪੁਰਾਣੇ ਜ਼ਮਾਨੇ ਦੀ ਇੱਕ ਮਾਫ਼ੀ ਜੋ ਜ਼ਮੀਨ ਦੇ ਮਾਮਲੇ ਵਿੱਚੋਂ ਕੀਤੀ ਜਾਂਦੀ ਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੋਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੋਟ. ਸੰਗ੍ਯਾ—ਛੁਟਕਾਰਾ. ਰਿਹਾਈ । ੨ ਕ਼ਰਜ ਵਿੱਚੋਂ ਕੁਝ ਰਕ਼ਮ ਦੀ ਮੁਅ਼੠ਫ਼ੀ। ੩ ਪੁਰਾਣੇ ਜ਼ਮਾਨੇ ਦੀ ਇੱਕ ਮੁਅ਼੠ਫ਼ੀ, ਜੋ ਜ਼ਮੀਨ ਦੇ ਮੁਅ਼੠ਮਲੇ ਵਿੱਚੋਂ ਕੀਤੀ ਜਾਂਦੀ ਸੀ ਅਤੇ ਉਸ ਛੋਟ ਦੇ ਬਦਲੇ ਰਿਆਸਤ ਦੀ ਸੇਵਾ ਕਰਾਈ ਜਾਂਦੀ ਸੀ. ਜਿਵੇਂ—ਕਿਸੇ ਇ਼ਲਾਕੇ ਦਾ ਇੱਕ ਲੱਖ ਰੁਪਯਾ ਮੁਅ਼੠ਮਲਾ ਹੈ, ਤਦ ਉਸਦੇ ਸਰਦਾਰ ਨੂੰ ਪੱਚੀ ਹਜ਼ਾਰ ਜਾਂ ਇਸ ਤੋਂ ਘੱਟ ਵੱਧ ਛੋਟ ਰਿਆਸਤ ਵੱਲੋਂ ਦਿੱਤੀ ਜਾਂਦੀ ਸੀ. ਛੋਟਦਾਰ ਦਾ ਫ਼ਰਜ ਸੀ ਕਿ ਉਹ ਸੈਨਾ ਰੱਖਕੇ ਸਲਤ਼ਨਤ ਦੀ ਯੋਗ੍ਯ ਸੇਵਾ ਕਰੇ ਅਤੇ ਇਲਾਕੇ ਵਿੱਚ ਅਮਨ ਰੱਖੇ।1੪ ਵਿ—ਛੋਟਾ. “ਛੋਟ ਭਤੀਜ ਲਖੇ ਕਰਕੈ.” (ਕ੍ਰਿਸਨਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੋਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛੋਟ (ਸੰ.। ਦੇਖੋ , ਛੁਟੀ) ਮੁਕਤੀ , ਛੁਟਕਾਰਾ। ਯਥਾ-‘ਕਤਹਿ ਨਾਹੀ ਛੋਟ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.