ਛੋਟੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੋਟੀ. ਛੋਟਾ ਦਾ ਇਸਤ੍ਰੀ ਲਿੰਗ । ੨ ਸੰਗ੍ਯਾ—ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੋਟੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੋਟੀ, (ਛੋਟਾ+ਈ) \ ਵਿਸ਼ੇਸ਼ਣ : ੧. ਨਿੱਕੀ; ੨. ਥੋੜੀ; ੩. ਹੌਲੀ, ਨਕਾਰੀ; ੪. ਤੀਵੀਂ ਦਾ ਪਿਸ਼ਾਬ, ਮੂਤਰ ਦਾ ਤਿਆਗ (ਇਹ ਸ਼ਬਦ ਇਸਤਰੀਆਂ ਹੀ ਵਰਤਦੀਆਂ ਹਨ)
(ਭਾਈ ਕਾਨ੍ਹ ਸਿੰਘ, ਮਹਾਨ ਕੋਸ਼)
–ਛੋਟੀ ਆਂਦਰ, ਪੁਲਿੰਗ : ਉਹ ਝਿੱਲੀਦਾਰ ਨਾਲੀ ਜੋ ਮਿਹਦੇ ਤੋਂ ਗੁਦਾ ਤੱਕ ਜਾਂਦੀ ਹੈ, ਇਹ ਮਿਣਤੀ ਵਿੱਚ ੨੫ ਫੁੱਟ ਦੇ ਲਗਭਗ ਹੁੰਦੀ ਹੈ
–ਛੋਟੀ ਇਲਾਇਚੀ, ਇਸਤਰੀ ਲਿੰਗ : ਸਫ਼ੈਦ ਨਿੱਕੀ ਇਲਾਇਚੀ ਜੋ ਖ਼ੂਸ਼ਬੂ ਲਈ ਪਰਸਿੱਧ ਹੈ
–ਛੋਟੀ ਹਾਜ਼ਰੀ, ਇਸਤਰੀ ਲਿੰਗ : ਨਾਸ਼ਤਾ, ਸਵੇਰ ਦੀ ਚਾਹ ਆਦਿ
–ਛੋਟੀ ਲਾਉਲ, ਇਸਤਰੀ ਲਿੰਗ : ਕੰਨ ਦੀ ਪੇਪੜੀ ਜਿਸ ਵਿੱਚ ਛੇਕ ਕਰ ਕੇ ਗਹਿਣੇ ਪਾਏ ਜਾਂਦੇ ਹਨ
–ਛੋਟੀ ਲਾਣੀ, ਇਸਤਰੀ ਲਿੰਗ : ਇੱਕ ਬੂਟੀ ਜੋ ਊਠ ਖਾਂਦੇ ਹਨ
(ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-10-03-18-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First