ਛੰਨਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੰਨਾ (ਨਾਂ,ਪੁ) ਚੌੜੇ ਥੱਲੇ ਅਤੇ ਅੰਦਰ ਵੱਲ ਨੂੰ ਘੱਟ ਉੱਚੇ ਮੁੜੇ ਕੰਢਿਆਂ ਵਾਲਾ ਕਹਿੰ ਦਾ ਗੋਲ ਬਰਤਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਛੰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੰਨਾ [ਨਾਂਪੁ] ਕਾਂਸੀ ਆਦਿ ਧਾਤੂ ਦਾ ਖੁੱਲ੍ਹੇ ਮੂੰਹ ਵਾਲ਼ਾ ਇੱਕ ਬਰਤਨ; ਗੁਪਤ, ਲੁਕਿਆ ਹੋਇਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7835, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੰਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੰਨਾ. ਸੰਗ੍ਯਾ—ਬਾਟੀ ਦੀ ਸ਼ਕਲ ਦਾ ਚਪੇਤਲਾ ਵਡਾ ਕਟੋਰਾ , ਜੋ ਵਿਸ਼ੇ੃ ਕਰਕੇ ਕਾਂਸੀ ਦਾ ਹੁੰਦਾ ਹੈ. ਇਹ ਦੁੱਧ ਲੱਸੀ ਪੀਣ ਅਤੇ ਖਿਚੜੀ ਆਦਿ ਅੰਨ ਖਾਣ ਲਈ ਵਰਤੀਦਾ ਹੈ. ਤੰਤ੍ਰਸ਼ਾਸਤ੍ਰ ਅਨੁਸਾਰ ਇਸ ਦਾ ਪ੍ਰਯੋਗ ਛਾਯਾਦਾਨ ਵਾਸਤੇ ਹੁੰਦਾ ਹੈ. ਇਸੇ ਲਈ ਛੰਨੇ ਦਾ ਨਾਮ ਛਾਯਾਪਾਤ੍ਰ ਹੋ ਗਿਆ ਹੈ. ਦੇਖੋ, ਛਾਯਾਦਾਨ.

“ਸਭ ਬਾਤ ਬਨਾਇ ਕਹੀ ਤੁਮਰੀ

ਤਬ ਭੂਪਤਿ ਕੋ ਹਠ ਭਾਰਾ ਰਹਾ,

ਜਬ ਕੀਨ ਰਸਾਈ ਮੁਸਾਹਿਬ ਸੋਂ

ਤਬ ਤੋ ਤਨ ਨੈਕ ਇਸ਼ਾਰਾ ਰਹਾ,

ਕਵਿ ਦਾਸ ਖਿਸਾਰਾ ਕਢੋਂ ਸਗਰੋ

ਤਨ ਜੋ ਅਪਨਾ ਮਨ ਮਾਰਾ ਰਹਾ,

ਸਭ ਘੀ ਅਰੁ ਛੰਨਾ ਤੁਮਾਰਾ ਰਹਾ

ਪਰ ਬੀਚ ਕਾ ਮਾਲ ਹਮਾਰਾ ਰਹਾ.”1

(ਬਾਵਾ ਰਾਮਦਾਸ)

ਛੰਨ (छन्न) ਢਕਿਆ ਹੋਇਆ. ਗੁਪਤ. ਪੋਸ਼ੀਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.