ਛੱਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਕ (ਨਾਂ,ਇ) ਦੋਹਤਰੀ ਦੇ ਵਿਆਹ ਸਮੇਂ ਨਾਨਕਿਆਂ ਵੱਲੋਂ ਦਾਜ ਦੇ ਰੂਪ ਵਿੱਚ ਦਿੱਤੀਆਂ ਜਾਣ ਵਾਲੀਆਂ ਵਸਤਾਂ, ਗਹਿਣੇ, ਕੱਪੜੇ, ਭਾਂਡੇ ਆਦਿ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਛੱਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਕ [ਨਾਂਇ] ਉਹ ਗਹਿਣੇ ਜਾਂ ਕੱਪੜੇ ਜੋ ਨਾਨਕੇ ਲਿਆਉਂਦੇ ਹਨ, ਨਾਨਕਿਆਂ ਵੱਲੋਂ ਵਿਆਹ ਦੇ ਮੌਕੇ’ਤੇ ਦਿੱਤਾ ਸਾਜ਼ੋ-ਸਮਾਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛੱਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੱਕ. ਛਕ (ਸ਼ੋਭਾ) ਦਾ ਸਾਮਾਨ. ਨਾਨਕਿਆਂ ਵੱਲੋਂ ਦੋਹਤ੍ਰੇ ਅਤੇ ਦੋਹਤ੍ਰੀ ਨੂੰ ਵਿਆਹ ਸਮੇਂ ਦਿੱਤਾ ਵਸਤ੍ਰ ਭੂਖਣ ਆਦਿ ਸਾਮਾਨ. ਨਾਨਕਛੱਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੱਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੱਕ, (ਛਕਣਾ, ਟਾਕਰੀ \ ਹਿੰਦੀ : छाक; ਨੇਪਾਲੀ : ਛਾਕ) \ ਇਸਤਰੀ ਲਿੰਗ : ੧. ਉਹ ਗਹਿਣੇ, ਕਪੜੇ, ਭਾਂਡੇ ਆਦਿ ਜੋ ਨਾਨਕੇ ਆਪਣੀ ਦੋਹਤਰੀ ਨੂੰ ਦਾਜ ਦੇ ਹਿੱਸੇ ਵਜੋਂ ਦਿੰਦੇ ਹਨ; ੨. ਢਾਡੀਆਂ ਨੂੰ ਦਿੱਤੀ ਭੇਟਾ
–ਛੱਕ ਤੋਰਨਾ, ਮੁਹਾਵਰਾ : ਲਾਗੀ ਹੱਥ ਦੋਹਤੇ ਜਾਂ ਦੋਹਤੀ ਦੇ ਵਿਆਹ ਤੇ ਦਾਜ ਦੇ ਹਿੱਸੇ ਵਜੋਂ ਗਹਿਣਾ, ਕਪੜਾ ਆਦਿ ਘੱਲਣਾ
–ਛੱਕ ਪੂਰਨਾ, ਮੁਹਾਵਰਾ : ਛੱਕ ਦੇਣਾ, ਦੋਹਤਰੀ ਦੇ ਵਿਆਹ ਤੇ ਦਾਜ ਦੇ ਹਿੱਸੇ ਵਜੋਂ ਨਾਨਕਿਆਂ ਵੱਲੋਂ ਗਹਿਣਾ, ਕਪੜਾ ਆਦਿ ਦੇਣਾ
(ਪੁਆਧੀ ਕੋਸ਼)
–ਛੱਕਾਂ ਤੋੜਨਾ, ਮੁਹਾਵਰਾ : ਖ਼ੂਬ ਰਜਾਉਣਾ, ਭੁੱਖ ਦੂਰ ਕਰਨਾ
–ਨਾਨਕੀ ਛੱਕ, ਇਸਤਰੀ ਲਿੰਗ : ਉਹ ਗਹਿਣੇ ਕਪੜੇ, ਭਾਂਡੇ, ਆਦਿ ਜੋ ਨਾਨਕੇ ਆਪਣੀ ਦੋਹਤਰੀ ਨੂੰ ਦਾਜ ਦੇ ਹਿੱਸੇ ਵਜੋਂ ਦਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 19, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-18-11-38-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First