ਜਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਗ. ਸੰ. जगत ਸੰਗ੍ਯਾ—ਸੰਸਾਰ. ਦੁਨੀਆ. “ਜਗ ਸਿਉ ਝੂਠ ਪ੍ਰੀਤਿ ਮਨ ਬੇਧਿਆ.”
(ਸੋਰ ਮ: ੧) ੨ ਜਨਸਮੁਦਾਯ. ਲੋਕ । ੩ ਯਗ੍ਯ (यज्ञ). ਯਾਗ. “ਜਗ ਇਸਨਾਨ ਤਾਪ ਥਾਨ ਖੰਡੇ.” (ਧਨਾ ਮ: ੫) “ਗੈਡਾ ਮਾਰਿ ਹੋਮ ਜਗ ਕੀਏ.” (ਵਾਰ ਮਲਾ ਮ: ੧) ੪ ਯ. “ਕੋਟਿ ਜਗ ਜਾਕੈ ਦਰਬਾਰ.” (ਭੈਰ ਅ: ਕਬੀਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਗ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜਗ (ਸੰ.। ਸੰਸਕ੍ਰਿਤ ਜਗਤੑ) ੧. ਜਗਤ , ਜਹਾਨ। ਯਥਾ-‘ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ’।
ਦੇਖੋ, ‘ਜਗ ਖੇ, ਜਗ ਜੀਤਾ,
ਜਗ ਜੀਵਨ ’,‘ਜਗ ਬੰਦਨ’
੨. (ਸੰਸਕ੍ਰਿਤ ਯੱਗ੍ਯ) ਅਸ੍ਵਮੇਧ ਆਦਿ ਜੱਗ। ਇਕ ਪੁਰਾਤਣ ਰਹਿ ਚੁਕੀ ਹਿੰਦੂ ਮ੍ਰਿਯਾਦਾ ਜਿਸ ਵਿਚ ਪਸੂ ਬਲੀ ਦੇਂਦੇ , ਹੋਮ ਕਰਦੇ ਅੰਨ ਖੁਲਾਂਦੇ ਤੇ ਭਾਰੀ ਉਤਸਵ ਕਰਦੇ ਹੁੰਦੇ ਸਨ*। ਯਥਾ-‘ਤਿਨਿੑ ਕਰਿ ਜਗ ਅਠਾਰਹ ਘਾਏ’। ਤਥਾ-‘ਗੈਂਡਾ ਮਾਰਿ ਹੋਮ ਜਗ ਕੀਏ’।
----------
* ਅਜ ਕਲ -ਜਗ ਕਰਨਾ- ਗ੍ਰੀਬਾਂ ਨੂੰ ਖੁਲ੍ਹਾ ਅੰਨ ਖੁਲਾਉਣ ਨੂੰ ਕਹਿੰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First