ਜਗਤ-ਰਚਨਾ ਦਾ ਸਮਾਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜਗਤ-ਰਚਨਾ ਦਾ ਸਮਾਂ: ਜਗਤ ਦੀ ਰਚਨਾ ਕਦ ਹੋਈ? ਇਹ ਇਕ ਸੁਭਾਵਿਕ ਅਤੇ ਮੌਲਿਕ ਪ੍ਰਸ਼ਨ ਹੈ। ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ ’ ਵਿਚ ਇਸ ਜਿਗਿਆਸਾ ਦਾ ਸਮਾਧਾਨ ਕਰਦਿਆਂ ਕਿਹਾ ਹੈ ਕਿ ਇਹ ਕਿਸੇ ਨੂੰ ਵੀ ਪਤਾ ਨਹੀਂ ਕਿ ਸ੍ਰਿਸ਼ਟੀ ਦੀ ਰਚਨਾ ਵੇਲੇ ਕਿਹੜੀ ਘੜੀ ਜਾਂ ਮੁਹੂਰਤ ਸੀ। ਜੇ ਪੰਡਿਤਾਂ ਨੂੰ ਸਚਮੁਚ ਸ੍ਰਿਸ਼ਟੀ ਦੀ ਰਚਨਾ ਦੇ ਸਮੇਂ ਦਾ ਗਿਆਨ ਹੁੰਦਾ ਤਾਂ ਉਹ ਪੁਰਾਣਾਂ ਵਿਚ ਇਹ ਤੱਥ ਜ਼ਰੂਰ ਲਿਖ ਦਿੰਦੇ। ਕਾਜ਼ੀਆਂ ਨੂੰ ਵੀ ਇਸ ਦਾ ਗਿਆਨ ਨਹੀਂ ਸੀ। ਜੇ ਹੁੰਦਾ ਤਾਂ ਇਸ ਦਾ ਉੱਲੇਖ ‘ਕੁਰਾਨ’ ਵਿਚ ਅਵੱਸ਼ ਹੁੰਦਾ। ਸ੍ਰਿਸ਼ਟੀ ਰਚਨਾ ਦੇ ਸਮੇਂ ਦਾ ਗਿਆਨ ਯੋਗੀਆਂ ਨੂੰ ਵੀ ਨਹੀਂ ਸੀ। ਵਾਸਤਵਿਕਤਾ ਇਹ ਹੈ ਕਿ ਸ੍ਰਿਸ਼ਟੀ-ਰਚਨਾ ਦੇ ਸਮੇਂ ਦਾ ਗਿਆਨ ਕਿਸੇ ਨੂੰ ਵੀ ਨਹੀਂ ਹੈ। ਜੇ ਇਸ ਦਾ ਗਿਆਨ ਸਚਮੁਚ ਕਿਸੇ ਨੂੰ ਸੀ ਤਾਂ ਕੇਵਲ ਇਸ ਦੇ ਰਚੈਤਾ, ਪਰਮਾਤਮਾ ਨੂੰ ਜਿਸ ਨੇ ਇਸ ਦੀ ਸ੍ਰਿਸ਼ਟੀ ਕੀਤੀ ਹੈ—ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ। ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ। ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ। ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ। ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ। ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ। (ਗੁ.ਗ੍ਰੰ.4)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First