ਜਿਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਿਤ. ਸੰ. जित्. ਵਿ—ਜਿੱਤਣ ਵਾਲਾ. ਇਹ ਸ਼ਬਦ ਸਮਾਸ ਦੇ ਅੰਤ ਹੁੰਦਾ ਹੈ—ਜਿਵੇਂ—ਇੰਦ੍ਰਜਿਤ, ਸ਼ਤ੍ਰੁਜਿਤ ਆਦਿ। ੨ ਸੰ. जित. ਜਿੱਤਿਆ ਹੋਇਆ। ੩ ਸੰਗ੍ਯਾ—ਜੀਤ. ਜਿੱਤ. ਫ਼ਤੇ। ੪ ਕ੍ਰਿ. ਵਿ—ਯਤ੍ਰ. ਜਿਧਰ. ਜਿਸ ਪਾਸੇ। ੫ ਦੇਖੋ, ਜਿਤੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਿਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜਿਤ (ਅ.। ਸੰਸਕ੍ਰਿਤ ਯਤ੍ਰ। ਪੁ. ਪੰਜਾਬੀ ਜਿਤ=ਜਿਧਰ) ੧. ਜਿਧਰ। ਯਥਾ-‘ਜਿਤੁ ਹਉ ਲਾਈ’। ਤਥਾ ‘ਜਿਤ ਹਮ ਲਾਏ’।
੨. ਜਿਸ। ਯਥਾ-‘ਜਿਤੁ ਦਿਹਾੜੇ ਧਨ ਵਰੀ ’। ਜਿਸ ਦਿਨ ਜੀਵ ਰੂਪ (ਧਨ) ਇਸਤ੍ਰੀ ਨੇ ਸਰੀਰ ਵਿਚ (ਵਰੀ) ਪ੍ਰਵੇਸ਼ ਕੀਤਾ।
੩. ਜਿਸ ਕਰਕੇ। ਯਥਾ-‘ਜਿਤੁ ਭੇਟੇ ਸਾਧੂ ਕੇ ਚਰਨ’। ਯਥਾ-‘ਬਧਾ ਛੁਟਹਿ ਜਿਤੁ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First