ਜਿੰਨੀ ਛੇਤੀ ਹੋ ਸਕੇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

As soon as may be_ਜਿੰਨੀ ਛੇਤੀ ਹੋ ਸਕੇ: ਸੰਵਿਧਾਨ ਦੇ ਅਨੁਛੇਦ 22 (5) ਵਿਚ ਉਪਬੰਧ ਕੀਤਾ ਗਿਆ ਹੈ ਕਿ ‘ਜਦ ਕੋਈ ਵਿਅਕਤੀ ਨਿਵਾਰਕ ਨਜ਼ਰਬੰਦੀ ਲਈ ਉਪਬੰਧ ਕਰਨ ਵਾਲੇ ਕਿਸੇ ਕਾਨੂੰਨ ਦੇ ਅਧੀਨ ਦਿੱਤੇ ਗਏ ਹੁਕਮ ਦੇ ਅਨੁਸਰਣ ਵਿਚ ਨਜ਼ਰਬੰਦ ਕੀਤਾ ਜਾਵੇ, ਤਦ ਹੁਕਮ ਦੇਣ ਵਾਲੀ ਅਥਾਰਿਟੀ ਜਿੰਨੀ ਛੇਤੀ ਹੋ ਸਕੇ, ਉਸ ਵਿਅਕਤੀ ਨੂੰ ਉਹ ਆਧਾਰ ਦਸੇਗੀ ਜਿਨ੍ਹਾਂ ਤੇ ਉਹ ਹੁਕਮ ਕੀਤਾ ਗਿਆ ਹੈ....।’’ ਇਹ ਹੀ ਵਾਕੰਸ਼ ‘ਦ ਪ੍ਰੀਵੈਂਟਿਵ ਡੀਟੈਨਸ਼ਨ ਐਕਟ 1950 ਦੀ ਧਾਰਾ 7 ਵਿਚ ਵਰਤਿਆ ਗਿਆ ਹੈ। ਕੇਸ਼ਵ ਲਕਸ਼ਮਣ ਡੇਸਾਈ ਬਨਾਮ ਕਮਿਸ਼ਨਰ ਔਫ਼ ਪੁਲਿਸ , ਗ੍ਰੇਟਰ ਬੰਬੇ (ਏ ਆਈ ਆਰ 1957 ਐਸ ਸੀ 28) ਵਿਚ ਅਦਾਲਤ ਦੇ ਕਹਿਣ ਅਨੁਸਾਰ ਇਸ ਵਾਕੰਸ਼ ਦਾ ਮਤਲਬ ਇਹ ਲਿਆ ਜਾਣਾ ਚਾਹੀਦਾ ਹੈ ਕਿ ਨਜ਼ਰਬੰਦ ਨੂੰ ਸੰਸੂਚਿਤ ਕਰਨ ਲਈ ਅਥਾਰਿਟੀ ਨੂੰ ਉਤਨਾ ਕੁ ਸਮਾਂ ਦਿੱਤਾ ਗਿਆ ਹੈ ਜਿਤਨਾ ਵਾਜਬ ਤੌਰ ਤੇ ਸੁਵਿਧਾਜਨਕ ਹੈ ਅਤੇ ਇਹ ਕੇਸ ਦੇ ਤੱਥਾਂ ਅਤੇ ਹਾਲਾਤ ਤੇ ਨਿਰਭਰ ਕਰਦਾ ਹੈ।’’ ਉਸ ਤੋਂ ਮਗਰੋਂ ਦੇ ਕੇਸ ਵਿਚ (ਅਸ਼ੋਕ ਕੁਮਾਰ ਬਨਾਮ ਦਿੱਲੀ ਐਡਮਿਨਿਸਟਰੇਸ਼ਨ- ਏ ਆਈ ਆਰ 1982 ਐਸ ਸੀ 1143) ਉਸ ਅਦਾਲਤ ਅਨੁਸਾਰ 22 (5) ਵਿਚ ਆਉਂਦਾ ਵਾਕੰਸ਼ ਜਿੰਨੀ ਛੇਤੀ ਹੋ ਸਕੇ’ ਦਾ ਅਰਥ ਸੰਸਦ ਦੁਆਰਾ ਸਾਧਾਰਨ ਤੌਰ ਤੇ ਪੰਜ ਦਿਨਾਂ ਦੀ ਮੁੱਦਤ ਲਿਆ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.