ਜੁਗਨੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਗਨੂ. ਸੰ. जृङ्गण —ਜ੍ਰਿੰਗਣ. ਸੰਗ੍ਯਾ—ਪਟਬੀਜਨਾ. ਖਦ੍ਯੋਤ. ਜ੍ਯੋਤਿਰਿੰਗਣ. ਟਣਾਣਾ. Glow worm. L. Lampyris noctiluca. ਜੁਗਨੂੰ ਦੀ ਪੂਛ ਵਿੱਚ ਦੀਪਕਪਦਾਰਥ (phosphorus) ਹੁੰਦਾ ਹੈ. ਨਰ ਜੁਗਨੂੰ ਹਵਾ ਵਿੱਚ ਉਡਦਾ ਹੈ ਅਤੇ ਮਦੀਨ ਪ੍ਰਿਥਿਵੀ ਤੇ ਰੀਂਗਦੀ ਹੈ. ਪ੍ਰਕਾਸ਼ ਮਦੀਨ ਦੇ ਭੀ ਹੋਇਆ ਕਰਦਾ ਹੈ. ਅਸਲ ਵਿੱਚ ਨਰ ਦਾ ਨਾਮ ਖਦ੍ਯੋਤ ਅਤੇ ਮਦੀਨ ਰਿੰਗਣਜੋਤਿ ਹੈ, ਪਰ ਕਵੀਆਂ ਨੇ ਇਹ ਦੋਵੇਂ ਨਾਮ ਇੱਕ ਹੀ ਸਮਝ ਰੱਖੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.