ਜੁਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਜ. ਸੰਗ੍ਯਾ—ਯਜੁਰ ਵੇਦ. ਭਾਵ—ਯਜੁਰ ਵੇਦ ਦੀ ਪ੍ਰਧਾਨਤਾ ਵਾਲਾ ਦ੍ਵਾਪਰ. “ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ.” (ਵਾਰ ਆਸਾ) ੨ ਫ਼ਾ ਜੁਜ਼. ਵ੍ਯ—ਬਗ਼ੈਰ. ਸਿਵਾ । ੩ ਅ਼ ਜੁਜ਼ਵ ਦਾ ਸੰਖੇਪ. ਸੰਗ੍ਯਾ—ਹਿ਼ੱ੉੠. ਭਾਗ. ਟੁਕੜਾ। ੪ ਸੰਚੀ. ਨੱਥੀ । ੫ ਫ਼ਾਜਿਜ਼. ਦੁੰਬੇ ਦੀ ਚੱਕੀ ਦੀ ਭੁੰਨੀ ਹੋਈ ਚਰਬੀ. “ਸਾਲਨ ਔ ਬਿਰੀਆਂ ਜੁਜ ਤਾਹਰੀ.” (ਕ੍ਰਿਸਨਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੁਜ (ਸੰ.। ਸੰਸਕ੍ਰਿਤ ਯਜੁਰ। ਪੁ. ਪੰਜਾਬੀ ਜੁਜ) ੧. ਯਜੁਰ ਵੇਦ

੨. (ਸੰਪ੍ਰਦਾ) ਦੁਆਪਰ ਜੁਗ

          ਇਹ ਪਦ ਆਸਾ ਦੀ ਵਾਰ ਵਿਖੇ ਸਲੋਕ ਮ. ੧, ੧੩ ਵਿਖੇ ਹੈ। ਉਥੇ ਚਾਰ ਵੇਦ ਤੇ ਚਾਰ ਯੁਗ ਤੇ ਚਾਰ ਅਵਤਾਰਾਂ ਦਾ ਵਰਣਨ ਹੈ। ਕਈ ਗ੍ਯਾਨੀ ਅਰਥ ਕਰਦੇ ਹਨ ਕਿ ਹਰੇਕ ਵੇਦ ਵਿਚ ਪ੍ਰਸੰਗ ਖਾਸ ਅਵਤਾਰ ਦਾ ਹੈ। ਅਸਲ ਅਰਥ ਇਹ ਹੈ ਕਿ ਲੋਕ ਕਹਿੰਦੇ ਹਨ ਕਿ ਫਲਾਣੇ ਜੁਗ ਦਾ ਸੁਆਮੀ ਫਲਾਣਾ ਵੇਦ ਹੈ ਅਰ ਫਲਾਣਾ ਅਵਤਾਰ ਹੈ। ਇਸੇ ਪ੍ਰਕਾਰ ਆਮ ਖਿਆਲ (ਲੋਕੋਕਤੀ) ਦਾ ਵਰਣਨ ਕਰਕੇ ਛੇਕੜ ਗੁਰੂ ਜੀ ਕਹਿੰਦੇ ਹਨ, ਐਸੇ ਕਸ਼ਟਾਂ ਦੀ ਲੋੜ ਨਹੀਂ , ਕੇਵਲ ਇਸ ਵਿਚ ਹੀ ਕਲ੍ਯਾਨ ਹੈ-‘ਭਾਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ’।  ਦੇਖੋ , ‘ਚੰਦ੍ਰਾਵਲਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.