ਜੇ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇ [ਯੋਜ] ਜੇਕਰ , ਅਗਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇ. ਸਰਵ—ਜੋ ਦਾ ਬਹੁਵਚਨ. “ਜੇ ਅਪਨੇ ਗੁਰ ਤੇ ਮੁਖ ਫਿਰਹੈਂ.” (ਵਿਚਿਤ੍ਰ) ੨ ਵ੍ਯ—ਯਦਿ. ਅਗਰ. “ਜੇ ਜੁਗ ਚਾਰੇ ਆਰਜਾ.” (ਜਪੁ) ੩ ਫ਼ਾਰਸੀ ਅੱਖਰ ਜੇ. ਇਸ ਦਾ ਅਰਥ ਸੇ—ਤੋਂ (ਅਜ਼) ਦੀ ਥਾਂ ਭੀ ਹੋਇਆ ਕਰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41903, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

If_ਜੇ: ਹਰਬੰਸ ਸਿੰਘ ਬਨਾਮ ਪੰਜਾਬ ਰਾਜ (1986 ਕ੍ਰਿ 1834) ਅਨੁਸਾਰ ‘ਜੇ’ ਸ਼ਬਦ ਹਮੇਸ਼ਾਂ ਕੋਈ ਸ਼ਰਤ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ। ਕਾਨੂੰਨੀ ਅਤੇ ਆਮ ਬੋਲਚਾਲ ਵਿਚ ਇਸ ਸ਼ਬਦ ਦਾ ਮਤਲਬ ਸ਼ਰਤ ਤੋਂ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41833, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਜੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੇ (ਅ.। ਪੰਜਾਬੀ) ਜੇਕਰ , ਯਦਿ। ਯਥਾ-‘ਜੇ ਲੋਚੈ ਸਭੁ ਕੋਇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 41813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੇ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੇ : ਇਹ ਜੰਗਲੀ ਪੰਛੀ ਪੈਸੇਰੀਫ਼ਾੱਰਮੀਜ਼ ਵਰਗ ਦੀ ਕਾਰਵਡੀ ਕੁਲ ਅਤੇ ਗਰੂਲਿਨੀ ਉਪ ਕੁਲ ਨਾਲ ਸਬੰਧਤ ਹਨ। ਇਨ੍ਹਾਂ ਦੀਆਂ ਤਕਰੀਬਨ 35 ਤੋਂ 40 ਜਾਤੀਆਂ ਮਿਲਦੀਆਂ ਹਨ ਜਿਹੜੀਆਂ ਆਪਣੇ ਬਹਾਦਰ ਅਤੇ ਰੁੱਖੇ ਵਤੀਰੇ ਕਾਰਨ ਪ੍ਰਸਿੱਧ ਹਨ। ਇਨ੍ਹਾਂ ਵਿਚੋਂ ਬਹੁਤੀਆਂ ਨਵੀਂ ਦੁਨੀਆ ਵਿਚ ਅਤੇ ਕੁਝ ਕੁ ਯੂਰੇਸ਼ੀਆ ਵਿਚ ਵੀ ਮਿਲਦੀਆਂ ਹਨ।

          ਇਨ੍ਹਾਂ ਵਿਚੋਂ ਬਹੁਤੀਆਂ ਜਾਤੀਆਂ ਤਾਕਤਵਰ ਚੁੰਝ ਅਤੇ ਲੰਬੀਆਂ ਲੱਤਾਂ ਅਤੇ ਪੈਰਾਂ ਵਾਲੀਆਂ ਹਨ। ਬਹੁਤੀਆਂ ਕਲਗੀ ਵਾਲੀਆਂ ਅਤੇ ਕਈ ਲੰਬੇ ਪੂੰਝੇ ਵਾਲੀਆਂ ਹੁੰਦੀਆਂ ਹਨ। ਨਰ ਅਤੇ ਮਾਦਾ ਦੇਖਣ ਵਿਚ ਇਕੋ ਜਿਹੇ ਲਗਦੇ ਹਨ। ਨੀਲਾ ਜੇ (Cyanocitta cristata) ਨੀਲੇ ਅਤੇ ਚਿੱਟੇ ਰੰਗ ਦਾ ਤਕਰੀਬਨ 30 ਸੈਂ. ਮੀ. ਲੰਬਾ ਪੰਛੀ ਹੈ ਜਿਸ ਦੀ ਗਰਦਨ ਦੁਆਲੇ ਪਤਲੀ ਕਾਲੀ ਧਾਰੀ ਹੁੰਦੀ ਹੈ। ਇਹ ਉੱਤਰੀ ਅਮਰੀਕਾ ਵਿਚ, ਰਾਕੀਜ਼ ਦੇ ਪੂਰਬ ਵਿਚ ਮਿਲਦਾ ਹੈ ਪਰ ਇਸ ਦੇ ਨਾਲ ਮਿਲਦੀਆਂ ਜੁਲਦੀਆਂ ਜਾਤੀਆ ਹੋਰ ਥਾਵਾਂ ਤੇ ਵੀ ਮਿਲਦੀਆਂ ਹਨ। ਯੂਰੇਸ਼ੀਆ ਦਾ ਜੇ (Garrulus glan darius) ਅਫ਼ਰੀਕਾ ਨੂੰ ਛੱਡ ਕੇ ਪੁਰਾਣੀ ਦੁਨੀਆ ਦੇ ਬਹੁਤ ਮਹਾਂਦੀਪਾਂ ਵਿਚ ਮਿਲਦਾ ਹੈ। ਇਹ ਤਕਰੀਬਨ 33 ਸੈਂ. ਮੀ. ਲੰਬਾ ਪੰਛੀ, ਪਿਆਜੀ, ਭੂਰੇ ਰੰਗ ਦਾ ਹੁੰਦਾ ਹੈ। ਇਸ ਦੇ ਮੋਢਿਆਂ ਉੱਤੇ ਨੀਲੇ ਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ, ਪੂੰਝਾ ਚਿੱਟਾ ਹੁੰਦਾ ਹੈ, ਜਦੋਂ ਕਿ ਖੰਭਾਂ ਉੱਤੇ ਚਿੱਟੇ ਚਟਾਖ਼ ਹੁੰਦੇ ਹਨ। ਊਸ਼ਣ ਖੰਡੀ ਅਮਰੀਕਾ ਦੀ ਇਕ ਸ਼ੋਖ਼ ਰੰਗੀ ਜਾਤੀ ‘ਹਰਾ ਜੇ’ (Cyanocoas yncas) ਹੈ।

          ਇਹ ਪੰਛੀ ਲਗਭਗ ਸਰਬ ਆਹਾਰੀ ਹੁੰਦੇ ਹਨ ਅਤੇ ਕੁਝ ਦੂਜੇ ਪੰਛੀਆਂ ਦੇ ਅੰਡੇ ਅਤੇ ਬੱਚੇ ਚੁਰਾ ਕੇ ਖਾਂਦੇ ਹਨ। ਕੁਝ ਜਾਤੀਆਂ ਸਰਦੀਆਂ ਵਿਚ ਖਾਣ ਲਈ ਬੀਜ ਅਤੇ ਨਟ ਵਗੈਰਾ ਜਮ੍ਹਾਂ ਕਰਕੇ ਰੱਖਦੀਆਂ ਹਨ। ਇਨ੍ਹਾਂ ਪੰਛੀਆਂ ਦੀ ਆਵਾਜ਼ ਆਮ ਤੌਰ ਤੇ ਉੱਚੀ ਅਤੇ ਖਰ੍ਹਵੀ ਹੁੰਦੀ ਹੈ ਪਰ ਇਹ ਸੁਰੀਲੀ ਆਵਾਜ਼ ਵੀ ਕਢਦੇ ਹਨ। ਇਹ ਦਰਖ਼ਤਾਂ ਉੱਤੇ, ਟਹਿਣੀਆਂ ਅਤੇ ਜੜ੍ਹਾਂ ਦੇ ਕੱਪ ਵਰਗੇ ਆਲ੍ਹਣੇ ਬਣਾਉਂਦੇ ਹਨ ਅਤੇ ਉਨ੍ਹਾਂ ਵਿਚ 3-10 ਹਰੇ ਜਿਹੇ ਜਾਂ ਚਿੱਟੇ ਰੰਗ ਦੇ ਅੰਡੇ (ਜਿਨ੍ਹਾਂ ਉੱਤੇ ਜੈਤੂਨ ਰੰਗੇ, ਸੰਘਣੇ ਧੱਬੇ ਹੁੰਦੇ ਹਨ) ਦਿੰਦੇ ਹਨ। ਅੰਡਿਆਂ ਨੂੰ ਮਾਦਾ ਇਕੱਲੀ ਹੀ ਸੇਂਦੀ ਹੈ ਪਰ ਬੱਚਿਆਂ ਨੂੰ ਚੋਖਾ ਦੋਨੋਂ ਮਾਪੇ ਖੁਆਂਦੇ ਹਨ।

          ਹ. ਪੁ.––ਐਨ. ਬ੍ਰਿ. ਮਾ. 5 : 532; ਐਨ. ਬ੍ਰਿ. 12 : 979


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 32337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.