ਜੈਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੈਨ [ਨਾਂਪੁ] ਇੱਕ ਜ਼ਾਤ ਦਾ ਨਾਮ; ਇੱਕ ਧਰਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੈਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੈਨ. ਜਿਨ (ਰਿਭਦੇਵ) ਦੇ ਚਲਾਏ ਮਤ ਦਾ ਅਨੁਗਾਮੀ. ਜੈਨੀ. ਜੈਨ ਮਤ ਬੌਂਧ ਧਰਮ ਤੋਂ ਪਹਿਲਾ ਹੈ. ਇਸ ਦੇ ਪੰਜ ਮੁੱਖਵ੍ਰਤ ਹਨ—ਅਹਿੰਸਾ, ਸਤ੍ਯ, ਅਸ੍ਤੇਯ (ਚੋਰੀ ਦਾ ਤ੍ਯਾਗ), ਬ੍ਰਹਚਰਯ ਅਤੇ ਅਪਰਿਗ੍ਰਹ (ਮੋਹ ਦਾ ਤ੍ਯਾਗ).
ਜੈਨ ਮਤ ਦੇ ਤਿੰਨ ਫ਼ਿਰਕ਼ੇ ਮੁੱਖ ਹਨ—ਇੱਕ ਸ਼੍ਵੇਤਾਂਬਰ, ਦੂਜਾ ਦਿਗੰਬਰ2, ਤੀਜਾ ਢੂੰਡੀਆ. ਜੈਨੀ ਨੂੰ ਬੋਲਣ ਵੇਲੇ ਮੂੰਹ ਅੱਗੇ ਵਸਤ੍ਰ ਰੱਖਣਾ ਰੂਰੀ ਹੈ ਅਤੇ ਜੈਨੀ ਸਾਧੂ ਨੂੰ ਮੂੰਹ ਤੇ ਪੱਟੀ ਬੰਨ੍ਹ ਕੇ ਰੱਖਣੀ ਚਾਹੀਏ ਅਰ ਰਜੋਹਰਾ (ਸੂਤ ਦਾ ਝਾੜੂ) ਹਰੇਕ ਪਾਸ ਹੋਣਾ ਚਾਹੀਏ, ਜਿਸ ਨਾਲ ਬੈਠਣ ਵੇਲੇ ਜ਼ਮੀਨ ਸਾਫ਼ ਕਰ ਲਵੇ, ਤਾਕਿ ਕੋਈ ਜੀਵ ਨਾ ਮਰੇ. ਜੈਨੀ ਸਾਧੁ ਨੂੰ ਜੈਨੀਆਂ ਦੇ ਘਰਾਂ ਤੋਂ ਮੰਗਕੇ ਠੰਢਾ ਭੋਜਨ ਅਤੇ ਉਬਲਿਆ ਹੋਇਆ ਪਾਣੀ ਖਾਣਾ ਪੀਣਾ ਚਾਹੀਏ. ਨਿਰਮਲ ਜਲ ਨਾਲ ਨ੍ਹਾਉਣਾ ਵਰਜਿਤ ਹੈ, ਕਿਉਂਕਿ ਅਜਿਹਾ ਕਰਨ ਤੋਂ ਜੀਵ ਮਰਦੇ ਹਨ. ਜੈਨੀ ਸਾਧੂ ਨੂੰ ਧਨ ਜਮਾਂ ਕਰਨ ਦਾ ਨਿਧ ਹੈ. ਹੋਰ ਵ੍ਰਤਾਂ ਤੋਂ ਛੁੱਟ ਅੱਠ ਵ੍ਰਤ ਸਿਰੋਮਣਿ ਹਨ, ਅਰਥਾਤ ਭਾਦੋਂ ਬਦੀ ੧੨ ਤੋਂ ਭਾਦੋਂ ਸੁਦੀ ੪ ਤੀਕ. ਅਖ਼ੀਰੀ ਦਿਨ ਦਾ ਨਾਮ “ਛਮਛਰੀ”1 ਹੈ, ਜੋ ਸਭ ਤੋਂ ਪਵਿਤ੍ਰ ਹੈ.2
ਜੈਨ ਮਤ ਵਿੱਚ ਜਗਤਕਰਤਾ ਪਾਰਬ੍ਰਹਮ ਨਹੀਂ ਮੰਨਿਆ. ਇਹ ਮੁਕ੍ਤਾਤਮਾ ਨੂੰ ਹੀ ਈਸ਼੍ਵਰ ਆਖਦੇ ਹਨ. “ਜੈਨ ਮਾਰਗ ਸੰਜਮ ਅਤਿ ਸਾਧਨ.” (ਸੁਖਮਨੀ) ਦੇਖੋ, ਤੀਰਥੰਕਰ, ਮਾਯਾਮੋਹ ਅਤੇ ਰਿਖਭਦੇਵ। ੨ ਅ਼ਜ਼ੈਨ. ਖ਼ੂਬੀ. ਗੁਣ। ੩ ਸਜਾਵਟ. ਸ਼੍ਰਿੰਗਾਰ। ੪ ਫ਼ਾ. ਵੈਰਾਗਵਾਨ. ਜਿਸ ਨੇ ਸੰਸਾਰ ਦੇ ਪਦਾਰਥਾਂ ਦਾ ਪ੍ਰੇਮ ਤ੍ਯਾਗ ਦਿੱਤਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੈਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜੈਨ (ਸੰ.। ਸੰਸਕ੍ਰਿਤ। ਹਿੰਦ ਦੇ ਇਕ ਮੱਤ ਦਾ ਨਾਮ ਹੈ, ਜੋ ਵੇਦਾਂ ਨੂੰ ਤੇ ਜਾਤ ਨੂੰ ਨਹੀਂ ਮੰਨਦੇ, ਜੀਵ ਨਹੀਂ ਮਾਰਦੇ ਤੇ ਬਹੁਤ ਮਲਨ ਕ੍ਰਿਆ ਰਖਦੇ ਤੇ ਅਨੇਕ ਤਪ ਬ੍ਰੱਤ ਆਦਿ ਕਸ਼ਟ ਸਹਾਰਦੇ ਹਨ, ਜਿਨ੍ਹਾਂ ਦੇ ੨੪ ਜਿਨ ਕਰਕੇ ਸੰਤ ਹੋਏ ਹਨ, ਜਿਨ੍ਹਾਂ ਦੀਆਂ ਮੂਰਤਾਂ ਪੂਜਦੇ ਹਨ) ੧. ਜੈਨੀਆਂ ਦਾ ਮੱਤ। ਯਥਾ-‘ਜੈਨ ਮਾਰਗ ਸੰਜਮ ਅਤਿ ਸਾਧਨ’। ਤਥਾ-‘ਜੋਗ ਜੁਗਤਿ ਕਰਿ ਜੈਨ’ ਜੈਨ ਮੱਤ ਵਾਲਿਆਂ ਦੀ ਜੋਗ ਜੁਗਤੀ ਨੂੰ ਧਾਰਨ ਕਰਨਾ ।
੨. (ਜੈ+ਨ) ਜੈ ਨਹੀਂ ਹੈ, ਜਿੱਤ ਨਹੀਂ ਹੈ। ਯਥਾ-‘ਜੋਗ ਜੁਗਤਿ ਕਰਿ ਜੈਨ’। ਜੋਗ ਦੀ ਜੁਗਤੀ ਕਰਕੇ ਬੀ ਜੈ ਨਹੀਂ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First