ਜੋਬਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੋਬਨ (ਨਾਂ,ਪੁ) ਭਰ ਜਵਾਨੀ ਦੀ ਅਵਸਥਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੋਬਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੋਬਨ [ਨਾਂਪੁ] ਜਵਾਨੀ ਦੀ ਸਿਖ਼ਰ , ਖ਼ੂਬਸੂਰਤ ਸਰੀਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੋਬਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੋਬਨ. ਸੰ. ਯੌਵਨ. ਸੰਗ੍ਯਾ—ਯੁਵਾ ਅਵਸਥਾ. ਜਵਾਨੀ. “ਜੋਬਨ ਧਨ ਪ੍ਰਭੁਤਾ ਕੈ ਮਦ ਮੈ ਅਹਿ ਨਿਸਿ ਰਹੈ ਦਿਵਾਨਾ.” (ਧਨਾ ਮ: ੯)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੋਬਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜੋਬਨ (ਸੰ.। ਸੰਸਕ੍ਰਿਤ ਯੋਬਨ) ਜੁਵਾ ਅਵਸਥਾ।
ਦੇਖੋ, ‘ਜੋਬਨੁ ਬਾਲਾ ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਜੋਬਨ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੋਬਨ, (ਪ੍ਰਾਕ੍ਰਿਤ : जोव्वण; ਸੰਸਕ੍ਰਿਤ : यौवन) \ ਪੁੁਲਿੰਗ : ੧.ਜਵਾਨੀ : ‘ਜੋਬਨ ਧਨ ਪ੍ਰਭੁਤਾ ਕੈ ਮਦ, ਅਹਿ ਨਿਸਿ ਰਹੈ ਦਿਵਾਨਾ’ (ਧਨਾਸਰੀ ਮਹਲਾ ੯); ੨. (ਜਵਾਨੀ) ਦਾ ਬਲ ਅਤੇ ਛਾਤੀਆਂ
–ਜੋਬਨ ਉਭਰਨਾ, ਕਿਰਿਆ ਸਮਾਸੀ : ਛਾਤੀਆਂ ਦਾ ਉਠਣਾ, ਜਵਾਨੀ ਸ਼ੁਰੂ ਹੋਣਾ
–ਜੋਬਨ ਚੜ੍ਹਨਾ, ਕਿਰਿਆ ਸਮਾਸੀ : ਜਵਾਨ ਹੋਣਾ, ਛਾਤੀਆਂ ’ਚ ਉਭਾਰ ਆਉਣਾ
–ਜੋਬਨ ਛਲਕ ਆਉਣਾ, ਮੁਹਾਵਰਾ : ਜਵਾਨੀ ਦਾ ਆਰੰਭ ਹੋਣਾ, ਚੜ੍ਹਦਾ ਜੋਬਨ ਹੋਣਾ
–ਜੋਬਨ ਟਪਕਣਾ, ਮੁਹਾਵਰਾ : ਹੁਸਨ ਜਾਂ ਜਵਾਨੀ ਦਾ ਪਰਗਟ ਹੋਣਾ, ਭਰ ਜਵਾਨ ਹੋਣਾ
–ਜੋਬਨ ਡੁਲ੍ਹ ਡੁਲ੍ਹ ਪੈਣਾ, ਮੁਹਾਵਰਾ : ਬਹੁਤ ਹੀ ਸੁਨੱਖਾ ਹੋਣਾ, ਅਤੀ ਖ਼ੂਬਸੂਰਤ ਹੋਣਾ
–ਜੋਬਨ ਢਲ ਜਾਣਾ, (ਢਲਣਾ), ਮੁਹਾਵਰਾ : ਹੁਸਨ ਤੇ ਜਵਾਨੀ ਦਾ ਘਟ ਜਾਣਾ, ਸ਼ਬਾਬ ਦਾ ਮੁੱਕ ਜਾਣਾ
–ਜੋਬਨ ਤੇ ਆਉਣਾ, ਮੁਹਾਵਰਾ : ਤਾਕਤ ਸੁਹੱਪਣ ਤੇ ਜਵਾਨੀ ਦੇ ਸਿਖ਼ਰ ਤੇ ਪੁੱਜਣਾ
–ਜੋਬਨ ਤੇ ਹੋਣਾ, ਮੁਹਾਵਰਾ : ਭਰ ਜਵਾਨੀ ਜਾਂ ਪੂਰੀ ਤਾਕਤ ਵਿੱਚ ਹੋਣਾ, ਬਹਾਰ ਤੇ ਹੋਣਾ, ਸਿਖਰ ਤੇ ਹੋਣਾ
–ਜੋਬਨ ਦਿਖਾਉਣਾ, ਮੁਹਾਵਰਾ : ਕਿਸੇ ਹੁਸੀਨ ਦਾ ਖ਼ੂਬਸੂਰਤੀ ਦੇ ਗ਼ਰੂਰ ਵਿੱਚ ਆਕੜ ਨਾਲ ਤੁਰਨਾ, ਛਾਤੀ ਕੱਢ ਕੇ ਚੱਲਣਾ
–ਜੋਬਨ ਨਿਖਰਨਾ, ਮੁਹਾਵਰਾ : ਬਹੁਤ ਸੁਹਣਾ ਨਿਕਲਣਾ, ਅਤੀ ਸੁੰਦਰ ਹੋਣਾ, ਰੌਣਕ ਤੇ ਆਉਣਾ
–ਜੋਬਨ ਬਾਲੜੀ, ਵਿਸ਼ੇਸ਼ਣ : ਯੁਵਾ ਅਵਸਥਾ ਵਾਲੀ, ਜਵਾਨ : ‘ਮੁੰਧ ਜੋਬਨ ਬਾਲੜੀਏ’
(ਆਸਾ ਛੰਤ ਮਹਲਾ ੧)
–ਜੋਬਨ ਬਾਲਾ, ਵਿਸ਼ੇਸ਼ਣ : ਯੁਵਾ ਅਵਸਥਾ ਵਾਲਾ, ਜੋਬਨ ਵਾਲਾ : ‘ਪਿਰੁ ਰਲੀਆਲਾ ਜੋਬਨਬਾਲਾ’
(ਧਨਾਸਰੀ ਛੰਤ ਮਹਲਾ ੧)
–ਜੋਬਨ ਮੱਤਾ, ਵਿਸ਼ੇਸ਼ਣ \ ਪੁਲਿੰਗ : ੧.ਜਵਾਨੀ ਦੇ ਨਸ਼ੇ ਵਿੱਚ ਚੂਰ; ੨. ਜਵਾਨ, ਨੌਜਵਾਨ; ੩. ਖ਼ੂਬਸੂਰਤ, ਹੁਸੀਨ, ਸੁਨੱਖਾ
–ਜੋਬਨ ਲੁੱਟਣਾ, ਮੁਹਾਵਰਾ : ਜਵਾਨੀ ਦਾ ਲੁਤਫ਼ ਉਠਾਉਣਾ
–ਜੋਬਨਵੰਤ, ਵਿਸ਼ੇਸ਼ਣ \ ਪੁਲਿੰਗ : ਜਵਾਨੀ ਵਾਲਾ, ਨੌਜਵਾਨ, ਸੋਹਣੇ ਰੂਪ ਵਾਲਾ : ‘ਜੋਬਨਵੰਤ ਅਚਾਰ ਕਲੀਨਾ’
(ਗਉੜੀ ਅਸਟਪਦੀਆਂ ਮਹਲਾ ੫)
–ਜੋਬਨ ਵੰਤੀ, ਵਿਸ਼ੇਸ਼ਣ : ਜਵਾਨ, ਚੜ੍ਹਦੀ ਜਵਾਨੀ ਵਾਲੀ, ਸ਼ਾਦੀ ਕਰਨ ਯੋਗ ਔਰਤ, ਮੁਟਿਆਰ
(ਲੁਧਿਆਨਾ ਕੋਸ਼)
–ਜੋਬਨ ਵਿੱਚ ਆਉਣਾ, ਮੁਹਾਵਰਾ : ੧.ਪੂਰੀ ਤਰ੍ਹਾਂ ਜਵਾਨ ਹੋਣਾ; ੨. ਤ੍ਰੀਮਤ ਦੀ ਛਾਤੀ ਵਧਣਾ; ੩. ਰੌਣਕ ਤੇ ਆਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 68, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-15-11-54-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First