ਜੰਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੰਨ (ਨਾਂ,ਪੁ) ਸ਼ੱਕ, ਭਰਮ, ਸੰਦੇਹ; ਵੇਖੋ: ਜੰਞ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੰਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੰਨ 1 [ਨਾਂਪੁ] ਬਰਾਤ , ਜੰਞ 2 [ਨਾਂਪੁ] ਭਰਮ , ਵਹਿਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੰਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੰਨ. ਸੰ. ਜਨ੍ਯ. ਸੰਗ੍ਯਾ—ਵਰ. ਦੁਲਹਾ. ਲਾੜਾ । ੨ ਦੁਲਹਾ ਦੇ ਸਾਥੀ ਲੋਕ. ਬਰਾਤ. ਜੰਞ । ੩ ਯੁੱਧ. ਜੰਗ। ੪ ਨਿੰਦਾ। ੫ ਅਫ਼ਵਾਹ. ਲੋਕਾਂ ਦੀ ਚਰਚਾ। ੬ ਪ੍ਰਜਾ। ੭ ਵਿ—ਪੈਦਾ ਹੋਇਆ. ਉਪਜਿਆ. “ਜਾਂਹਿ ਭਵ ਜੰਨ ਦੁੱਖ.” (ਨਾਪ੍ਰ) ੮ ਕਿਸੇ ਜਾਤਿ ਅਥਵਾ ਦੇਸ਼ ਨਾਲ ਸੰਬੰਧ ਰੱਖਣ ਵਾਲਾ। ੯ ਦੇਖੋ, ਜਨ. “ਮੁਨਿ ਜੰਨ ਰੇ.” (ਸਵੈਯੇ ਮ: ੪ ਕੇ) ੧੦ ਅ਼
ਨ. ਬਦਗੁਮਾਨੀ. ਸ਼ੱਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੰਨ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੰਨ, (ਸੰਸਕ੍ਰਿਤ : जन्य) \ ਇਸਤਰੀ ਲਿੰਗ : ਜਨੇਤ, ਜੰਞ, ਜੰਜ, ਬਰਾਤ
–ਜੰਨ ਘਰ, ਪੁਲਿੰਗ : ਉਹ ਥਾਂ ਜਿੱਥੇ ਬਾਰਾਤ ਠਹਿਰਾਈ ਜਾਂਦੀ ਹੈ, ਡੇਰਾ, ਜਨੇਤ ਘਰ, ਜਨਵਾਸ
–ਜੰਨ ਚੜ੍ਹਨਾ, ਮੁਹਾਵਰਾ : ਕੁੜੀ ਵਿਆਹੁਣ ਲਈ ਬਰਾਤ ਵਿੱਚ ਜਾਣਾ
–ਜੰਨ ਛੁਡਾਉਣਾ, ਮੁਹਾਵਰਾ : ਇੱਕ ਰੀਤ ਜਿਸ ਵਿੱਚ ਲਾੜੀ ਦੀਆਂ ਸਹੇਲੀਆਂ ਗੀਤ ਗਾ ਕੇ ਬਰਾਤ ਨੂੰ ਰੋਟੀ ਖਾਣ ਤੋਂ ਵਰਜਦੀਆਂ ਹਨ, ਇਸ ਦੇ ਉੱਤਰ ਵਿੱਚ ਫੇਰ ਬਰਾਤੀਆਂ ਵਿੱਚੋਂ ਕੋਈ ਜਵਾਬੀ ਗੀਤ ਗਾ ਕੇ ਪਾਈ ਰੋਕ ਨੂੰ ਦੂਰ ਕਰਦਾ ਹੈ
–ਜੰਨ ਤੋਰਨਾ, ਮੁਹਾਵਰਾ : ਬਰਾਤ ਨੂੰ ਵਿਆਹੀ ਕੁੜੀ ਸਮੇਤ ਵਿਦਾ ਕਰਨਾ
–ਜੰਨ ਬੰਨ੍ਹਣਾ, ਮੁਹਾਵਰਾ : ਇੱਕ ਰੀਤ ਜਿਸ ਵਿੱਚ ਲਾੜੀ ਦੀਆਂ ਸਹੇਲੀਆਂ ਗੀਤ ਗਾ ਕੇ ਬਰਾਤ ਨੂੰ ਰੋਟੀ ਖਾਣ ਤੋਂ ਵਰਜਦੀਆਂ ਹਨ, ਇਸ ਦੇ ਉੱਤਰ ਵਿਚ ਫੇਰ ਬਰਾਤੀਆਂ ਵਿੱਚੋਂ ਕੋਈ ਜਵਾਬੀ ਗੀਤ ਗਾ ਕੇ ਪਾਈ ਰੋਕ ਨੂੰ ਦੂਰ ਕਰਦਾ ਹੈ
–ਜੰਨ ਵਾਸਾ, ਪੁਲਿੰਗ : ਜਨੇਤ ਘਰ, ਉਹ ਥਾਂ ਜਿੱਥੇ ਬਰਾਤ ਠਹਿਰਾਈ ਜਾਵੇ
–ਜੰਨ ਵਿਦਾ ਕਰਨਾ, ਮੁਹਾਵਰਾ : ਵਿਆਹੀ ਲੜਕੀ ਨੂੰ ਬਰਾਤ ਨਾਲ ਤੋਰਨਾ
–ਨੇੜੇ (ਡੇਰੇ) ਆਈ ਜੰਨ, ਵਿੰਨ੍ਹੋ ਕੁੜੀ ਦੇ ਕੰਨ, ਅਖੌਤ : ਅੱਗ ਲੱਗੀ ਤੋਂ ਖੂਹ ਪੁੱਟਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-03-03-56-15, ਹਵਾਲੇ/ਟਿੱਪਣੀਆਂ:
ਜੰਨ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੰਨ, (ਜਨਸਾ ਜੰਸਾ<ਸੰਸਾ) \ ਪੁਲਿੰਗ : ਭਰਮ, ਵਹਿਮ, ਸ਼ੱਕ
–ਜਿੰਨ ਚਲਿਆ ਜਾਂਦਾ ਹੈ ਜੰਨ ਨਹੀਂ ਜਾਂਦਾ, ਅਖੌਤ : ਭਾਵ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-03-04-00-34, ਹਵਾਲੇ/ਟਿੱਪਣੀਆਂ:
ਜੰਨ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੰਨ, (ਜਨ) \ ਪੁਲਿੰਗ : ਜਨ, ਮਨੁੱਖ, ਲੋਕ : ‘ਮੁਨਿ ਜੰਨ ਰੇ’
(ਸਵੈਯੇ ਮਹਲਾ ੪ ਕੇ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-03-04-00-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First