ਜੱਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੱਗ (ਨਾਂ,ਪੁ) ਲੱਸੀ, ਪਾਣੀ, ਦੁੱਧ ਆਦਿ ਪਾਉਣ ਵਾਲਾ ਹੱਥੀ ਲੱਗਾ ਬਰਤਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੱਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੱਗ (ਨਾਂ,ਪੁ) ਦੁਨੀਆਂ; ਸੰਸਾਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੱਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੱਗ 1 [ਨਾਂਪੁ] ਦੁਨੀਆ , ਸੰਸਾਰ , ਜਹਾਨ 2 [ਨਾਂਪੁ] ਇੱਕ ਬਰਤਨ 3 [ਨਾਂਪੁ] ਲੋਕ ਕਲਿਆਣ ਲਈ ਆਮ ਲੋਕਾਂ ਅਥਵਾ ਗਰੀਬਾਂ ਨੂੰ ਭੋਜਨ ਆਦਿ ਖੁਆਉਣ ਦਾ ਭਾਵ, ਯੱਗ , ਹਵਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੱਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਜੱਗ. ਸੰ. यज्ञ —ਯਗ੍ਯ. ਸੰਗ੍ਯਾ—ਪੂਜਨ। ੨ ਪ੍ਰਾਰਥਨਾ. ਅਰਦਾਸ । ੩ ਕੁਰਬਾਨੀ. ਬਲਿਦਾਨ. “ਕੀਜੀਐ ਅਬ ਜੱਗ ਕੋ ਆਰੰਭ.” (ਗ੍ਯਾਨ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੱਗ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੱਗ, (ਪ੍ਰਾਕ੍ਰਿਤ : जग; ਸੰਸਕ੍ਰਿਤ : जगत्) \ ਪੁਲਿੰਗ : ਜਹਾਨ, ਸੰਸਾਰ, ਦੁਨੀਆ
–ਜੱਗ ਜਿੱਤਣਾ, ਮੁਹਾਵਰਾ : ਦੁਨੀਆ ਜਾਂ ਸਮਾਜ ਨੂੰ ਖ਼ੁਸ਼ ਰੱਖਣਾ, ਲੋਕਾਂ ਦੀ ਰਾਏ ਅਨੁਸਾਰ ਚਲਣਾ
–ਜੱਗ ਹਸਾਈ, ਇਸਤਰੀ ਲਿੰਗ : ਬਦਨਾਮੀ, ਰੁਸਵਾਈ
–ਜਗ ਮੋਹਨੀ, ਇਸਤਰੀ ਲਿੰਗ : ਜਗਤ ਨੂੰ ਮੋਹਨ ਵਾਲੀ, ਮਾਇਆ : ‘ਜਗ ਮੋਹਨੀ ਹਮ ਤਿਆਗਿ ਗਵਾਈ’
(ਆਸਾ ਮਹਲਾ ੫)
–ਜੱਗੋਂ ਬਾਹਰਾ, ਵਿਸ਼ੇਸ਼ਣ : ਅਲੋਕਾਰ, ਨਿਰਾਲਾ, ਨਿਆਰਾ, ਅਜੀਬ, ਦੁਨੀਆ ਤੋਂ ਵੱਖਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-23-11-55-32, ਹਵਾਲੇ/ਟਿੱਪਣੀਆਂ:
ਜੱਗ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੱਗ, (ਸੰਸਕ੍ਰਿਤ : यज्ञ) \ ਪੁਲਿੰਗ : ੧.ਹਵਨ, ਯੱਗ, ਸਾਧਾਂ, ਬ੍ਰਾਹਮਣਾਂ ਤੇ ਗ਼ਰੀਬਾਂ ਨੂੰ ਅੰਨ ਛਕਾਉਣ ਦਾ ਭਾਵ, ਪੂਜਨ
(ਲਾਗੂ ਕਿਰਿਆ : ਹੋਣਾ, ਕਰਨਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 7342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-23-11-55-50, ਹਵਾਲੇ/ਟਿੱਪਣੀਆਂ:
ਜੱਗ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜੱਗ, (ਅੰਗਰੇਜ਼ੀ : Jug) \ ਪੁਲਿੰਗ : ਇੱਕ ਚਸਤੇ ਵਾਲਾ ਵੱਡਾ ਭਾਂਡਾ ਜਿਸ ਨੂੰ ਪਾਣੀ, ਦੁੱਧ ਆਦਿ ਰੱਖਣ ਜਾਂ ਹੱਥ ਧੁਆਉਣ ਲਈ ਵਰਤਿਆ ਜਾਂਦਾ ਹੈ

ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 7341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-23-11-56-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First